5.7 C
Toronto
Tuesday, October 28, 2025
spot_img
Homeਭਾਰਤਮੋਦੀ ਖਿਲਾਫ ਚੋਣ ਲੜੇਗਾ ਬੀ.ਐਸ.ਐਸ. ਦਾ ਬਰਖਾਸਤ ਜਵਾਨ ਤੇਜ਼ ਬਹਾਦਰ

ਮੋਦੀ ਖਿਲਾਫ ਚੋਣ ਲੜੇਗਾ ਬੀ.ਐਸ.ਐਸ. ਦਾ ਬਰਖਾਸਤ ਜਵਾਨ ਤੇਜ਼ ਬਹਾਦਰ

ਸਮਾਜਵਾਦੀ ਪਾਰਟੀ ਨੇ ਵਾਰਾਨਸੀ ਤੋਂ ਦਿੱਤੀ ਟਿਕਟ
ਲਖਨਊ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੇ ਲੰਘ ਜਾਣ ਮਗਰੋਂ ਸਮਾਜਵਾਦੀ ਪਾਰਟੀ -ਬਸਪਾ ਗਠਜੋੜ ਨੇ ਵਾਰਾਨਸੀ ਹਲਕੇ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਹੈ। ਸਮਾਜਵਾਦੀ ਪਾਰਟੀ ਨੇ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਦਲਦਿਆਂ ਬੀ. ਐੱਸ. ਐੱਫ. ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਨੂੰ ਟਿਕਟ ਦਿੱਤੀ ਹੈ। ਧਿਆਨ ਰਹੇ ਕਿ ਤੇਜ ਬਹਾਦਰ ਯਾਦਵ ਬੀ. ਐੱਸ. ਐੱਫ. ਦਾ ਉਹ ਕਰਮਚਾਰੀ ਹੈ ਜਿਸ ਨੇ ਫੌਜੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨਾਲ ਜੁੜੀ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹੁਣ ਉਹ ਸ਼ਾਲਿਨੀ ਯਾਦਵ ਦੀ ਥਾਂ ਵਾਰਾਨਸੀ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਟੱਕਰ ਦੇਣਗੇ।

RELATED ARTICLES
POPULAR POSTS