-7.9 C
Toronto
Monday, January 19, 2026
spot_img
HomeਕੈਨੇਡਾFrontਕੇਰਲ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਟੋਏ ’ਚ ਫਸਿਆ

ਕੇਰਲ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਟੋਏ ’ਚ ਫਸਿਆ


ਪੁਲਿਸ ਅਤੇ ਫਾਇਰ ਸਟਾਫ ਨੇ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਬਾਹਰ ਕੱਢਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਰਲ ਪਹੁੰਚੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਉਤਰਨ ਤੋਂ ਬਾਅਦ ਇਕ ਟੋਏ ਵਿਚ ਫਸ ਗਿਆ। ਇਸ ਮੌਕੇ ਮੌਜੂੁਦ ਪੁਲਿਸ ਅਤੇ ਫਾਇਰ ਕਰਮਚਾਰੀਆਂ ਨੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਟੋਏ ਵਿਚੋਂ ਬਾਹਰ ਕੱਢਿਆ। ਇਹ ਘਟਨਾ ਕੇਰਲ ਵਿਚ ਰਾਜੀਵ ਗਾਂਧੀ ਸਟੇਡੀਅਮ ’ਚ ਵਾਪਰੀ ਹੈ। ਘਟਨਾ ਸਥਾਨ ’ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਹੈਲੀਪੈਡ ਜਲਦਬਾਜ਼ੀ ਵਿਚ ਬਣਾਇਆ ਗਿਆ ਸੀ ਅਤੇ ਇਸ ਕਰਕੇ ਕੰਕਰੀਟ ਪੂਰੀ ਤਰ੍ਹਾਂ ਜੰਮ ਨਹੀਂ ਸਕਿਆ।  ਰਾਸ਼ਟਰਪਤੀ ਮੁਰਮੂ ਅੱਜ ਕੇਰਲ ਵਿਚ ਸਬਰੀਮਾਲਾ ਮੰਦਰ ਵਿਚ ਜਾ ਰਹੇ ਸਨ ਅਤੇ ਉਨ੍ਹਾਂ ਨੇ ਬਿਨਾ ਕਿਸੇ ਦੇਰੀ ਦੇ ਸੜਕੀ ਰਸਤੇ ਆਪਣੀ ਯਾਤਰਾ ਜਾਰੀ ਰੱਖੀ ਤੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਵਾਲੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ ਦਰੋਪਦੀ ਮੁਰਮੂ।

RELATED ARTICLES
POPULAR POSTS