Home / ਭਾਰਤ / ਕੇਜਰੀਵਾਲ, ਸਿਸੋਦੀਆ ਅਤੇ ਯੋਗੇਂਦਰ ਯਾਦਵ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਕੇਜਰੀਵਾਲ, ਸਿਸੋਦੀਆ ਅਤੇ ਯੋਗੇਂਦਰ ਯਾਦਵ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਮਾਣਹਾਨੀ ਮਾਮਲੇ ‘ਤੇ 29 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਮਾਜਿਕ ਵਰਕਰ ਯੋਗੇਂਦਰ ਯਾਦਵ ਵਿਰੁੱਧ ਮੰਗਲਵਾਰ ਨੂੰ ਜਾਰੀ ਕੀਤੇ ਗਏ ਗ਼ੈਰ ਜ਼ਮਾਨਤੀ ਵਾਰੰਟਾਂ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ‘ਤੇ ਅਗਲੀ ਸੁਣਵਾਈ 29 ਅਪਰੈਲ ਨੂੰ ਕੀਤੀ ਜਾਏਗੀ। ਤਿੰਨਾਂ ਆਗੂਆਂ ਦੇ ਵਕੀਲਾਂ ਨੇ ਗੈਰ-ਜ਼ਮਾਨਤੀ ਵਾਰੰਟਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਨੇ ਇਹ ਫੈਸਲਾ ਕੀਤਾ। ਮਾਣਹਾਨੀ ਦਾ ਇਹ ਮਾਮਲਾ ਵਕੀਲ ਸੁਰੇਂਦਰ ਕੁਮਾਰ ਸ਼ਰਮਾ ਨੇ ਦਰਜ ਕਰਵਾਇਆ ਸੀ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਇਨ੍ਹਾਂ ਆਗੂਆਂ ਨੇ ਪਾਰਟੀ ਤੋਂ ਟਿਕਟ ਲੈਣ ਦੇ ਮਾਮਲੇ ਵਿੱਚ ਉਸ ਪ੍ਰਤੀ ਮਾਣਹਾਨੀ, ਗੈਰ-ਕਾਨੂੰਨੀ ਤੇ ਅਪਮਾਨਜਨਕ ਸ਼ਬਦ ਵਰਤੇ, ਜਿਸ ਕਰਕੇ ਬਾਰ ਤੇ ਸਮਾਜ ਵਿੱਚ ਉਨ੍ਹਾਂ ਦੇ ਵੱਕਾਰ ਨੂੰ ਠੇਸ ਪੁੱਜੀ ਹੈ।

Check Also

ਦਿੱਲੀ ’ਚ ਇਨਸਾਨੀਅਤ ਸ਼ਰਮਸਾਰ – ਬਦਲਾ ਲੈਣ ਲਈ ਲੜਕੀ ਨਾਲ ਗੈਂਗਰੇਪ

ਮਹਿਲਾਵਾਂ ਨੇ ਹੀ ਲੜਕੀ ਦੇ ਸਿਰ ਦੇ ਕੱਟੇ ਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਲੰਘੇ ਕੱਲ੍ਹ …