ਤਿੰਨ ਸੂਬਾ ਉਪ ਪ੍ਰਧਾਨ, ਇਕ ਜਨਰਲ ਸਕੱਤਰ ਅਤੇ ਅੱਠ ਸੰਯੁਕਤ ਸਕੱਤਰ ਲਗਾਏ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਤਿੰਨ ਸੂਬਾ ਉਪ ਪ੍ਰਧਾਨ, ਇੱਕ ਸੂਬਾ ਜਨਰਲ ਸਕੱਤਰ, ਅੱਠ ਸੂਬਾ ਸੰਯੁਕਤ ਸਕੱਤਰ ਅਤੇ ਇੱਕ ਹਲਕਾ ਸਹਿ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ ਪਾਰਟੀ ਨੇ ਕਿਸਾਨ ਵਿੰਗ, ਐੱਸ. ਸੀ. ਵਿੰਗ, ਯੂਥ ਵਿੰਗ, ਟਰੇਡ ਵਿੰਗ, ਮਹਿਲਾ ਵਿੰਗ ਅਤੇ ਲੀਗਲ ਵਿੰਗ ਵਿਚ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਡਾ. ਵਿਜੈ ਸਿੰਗਲਾ, ਅਜੈਬ ਸਿੰਘ ਤੇ ਸੰਦੀਪ ਸਿੰਗਲਾ ਨੂੰ ਪੰਜਾਬ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਜਨਰਲ ਸਕੱਤਰ ਡਾ. ਅਜਮੇਰ ਸਿੰਘ ਕਾਲੜਾ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅੱਠ ਸੰਯੁਕਤ ਸਕੱਤਰ ਵੀ ਲਗਾਏ ਹਨ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …