16.9 C
Toronto
Friday, August 14, 2026
spot_img
Homeਦੁਨੀਆਬਾਰਸੀਲੋਨਾ ਵਿਚ ਰਾਹਗੀਰਾਂ 'ਤੇ ਚੜ੍ਹਾਈ ਕਾਰ

ਬਾਰਸੀਲੋਨਾ ਵਿਚ ਰਾਹਗੀਰਾਂ ‘ਤੇ ਚੜ੍ਹਾਈ ਕਾਰ

ਬਾਰਸੀਲੋਨਾ ਵਿਚ ਰਾਹਗੀਰਾਂ ‘ਤੇ ਚੜ੍ਹਾਈ ਕਾਰ13 ਵਿਅਕਤੀਆਂ ਦੀ ਹੋਈ ਮੌਤ
ਬਾਰਸੀਲੋਨਾ/ਬਿਊਰੋ ਨਿਊਜ਼
ਸਪੇਨ ਦੇ ਬਾਰਸੀਲੋਨਾ ਵਿਚ ਇਕ ਡਰਾਈਵਰ ਨੇ ਆਪਣੀ ਕਾਰ ਨੂੰ ਰਾਹਗੀਰਾਂ ‘ਤੇ ਚਾੜ੍ਹ ਦਿੱਤਾ, ਜਿਸ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸ਼ੁਰੂਆਤੀ ਨਜ਼ਰੀਏ ਤੋਂ ਇਹ ਅੱਤਵਾਦੀ ਹਮਲਾ ਲੱਗ ਰਿਹਾ ਹੈ ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਕੈਟੋਲੋਨੀਆ ਇਲਾਕੇ ਦੀ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਬਾਰਸੀਲੋਨਾ ਦੇ ਲਾਸ ਰਾਮਬਲਾਸ ਇਲਾਕੇ ਵਿਚ ਇਕ ਵਿਅਕਤੀ ਨੇ ਕਾਰ ਲੋਕਾਂ ‘ਤੇ ਚਾੜ੍ਹ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਦੋ ਹਥਿਆਰਬੰਦ ਵਿਅਕਤੀ ਇਕ ਬਾਰ ਵਿਚ ਦਾਖਲ ਹੋ ਗਏ ਹਨ ਤੇ ਉਨ੍ਹਾਂ ਨੇ ਖੁਦ ਨੂੰ ਅੰਦਰ ਬੰਦ ਕਰ ਲਿਆ ਸੀ।

 

RELATED ARTICLES

ਗ਼ਜ਼ਲ

POPULAR POSTS