ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓ ਵਿਚ ਊਬੇਰ ਦੇ ਡਰਾਈਵਰ ਉਸੇ ਸਮੇਂ ਇੰਸ਼ੋਰਡ ਹੋ ਕੇ ਬੀਮੇ ਦੇ ਦਾਇਰੇ ਵਿਚ ਆ ਜਾਣਗੇ ਜਦ ਯਾਤਰੀ ਦੇ ਵਾਹਨ ਵਿਚ ਅੰਦਰ ਆਉਂਦੇ ਹੀ ਐਪ ਔਨ ਹੋ ਜਾਵੇਗੀ। ਓਨਟਾਰੀਓ ਦੇ ਬੀਮਾ ਰੈਗੂਲੇਟਰ ਨੇ ਇਸ ਨੀਤੀ ਨੂੰ ਸਹਿਮਤੀ ਦਿੰਦੇ ਹੋਏ ਕਿਹਾ ਕਿ ਰਾਈਡ ਹੇਲਿੰਗ ਸਰਵਿਸ ਦੇ ਮਾਧਿਅਮ ਨਾਲ ਭੁਗਤਾਨ ਕਰਨ ਵਾਲੇ ਯਾਤਰੀਆਂ ਨੂੰ ਟਰਾਂਸਪੋਰਟ ਸਰਵਿਸ ਦੇਣ ਵਾਲੇ ਨਿੱਜੀ ਵਾਹਨ ਵੀ ਹੁਣ ਇਸਦੇ ਦਾਇਰੇ ਵਿਚ ਹੋਣਗੇ।
ਫਾਈਨੈਂਸ਼ੀਅਲ ਸਰਵਿਸਿਜ਼ ਕਮਿਸ਼ਨ ਓਨਟਾਰੀਓ ਦਾ ਕਹਿਣਾ ਹੈ ਕਿ ਬਲੈਂਕੇਟ ਲੀਟ ਕਵਰੇਜ ਨਾਲ ਇੰਡਸਟਰੀ ਵਿਚ ਮਹੱਤਵਪੂਰਨ ਕਮੀ ਨੂੰ ਪੂਰਾ ਕਰਨ ਵਿਚ ਮੱਦਦ ਮਿਲੇਗੀ। ਇਸ ਨਵੀਂ ਨੀਤੀ ਵਿਚ ਸਾਰੇ ਊਬੇਰ ਡਰਾਈਵਰ, ਯਾਤਰੀ ਅਤੇ ਹੋਰ ਵਾਹਨਾਂ ਦੇ ਮਾਲਕ ਸ਼ਾਮਲ ਹਨ। ਇਹ ਉਦੋਂ ਤੱਕ ਇੰਸ਼ੋਰਡ ਹੋਣਗੇ ਜਦ ਤੱਕ ਊਬੇਰ ਵਰਤੋਂ ਵਿਚ ਹੈ ਅਤੇ ਜਦ ਐਪ ਆਫ ਹੋ ਜਾਵੇਗੀ ਤਾਂ ਵਹੀਕਲ ਓਨਰਸ ਦੀ ਪਰਸਨਲ ਆਟੋ ਇੰਸੋਰੈਂਸ ਪਾਲਿਸੀ ਲਾਗੂ ਹੋਵੇਗੀ। ਓਨਟਾਰੀਓ ਸਰਕਾਰ ਨੇ ਹਾਲ ਹੀ ਵਿਚ ਇੰਸੋਰੈਂਸ ਐਕਟ ਵਿਚ ਬਦਲਾਵਾਂ ਨੂੰ ਸਹਿਮਤੀ ਦਿੱਤੀ ਹੈ, ਜਿਸ ਤਹਿਤ ਇੰਸੋਰੈਂਸ ਕੰਪਨੀਆਂ ਨੂੰ ਨਵੀ ਇੰਸੋਰੈਂਸ ਪਾਲਿਸੀਆਂ ਦੇ ਤਹਿਤ ਰਾਈਡ ਹੇਲਿੰਗ ਕੰਪਨੀਆਂ ਨੂੰ ਬਣਾਏ ਜਾਣ ਦਾ ਰਸਤਾ ਅਸਾਨ ਕੀਤਾ ਗਿਆ ਹੈ। ਐਫਐਸਸੀਓ ਦੇ ਸੀਈਓ ਨੇ ਕਿਹਾ ਕਿ ਨਵੀਂ ਇੰਸ਼ੋਰੈਂਸ ਨੀਤੀਆਂ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ। ਬਰਾਇਨ ਮਿਲਸ ਨੇ ਕਿਹਾ ਕਿ ਇਸ ਵਿਚ ਆਟੋ ਮੋਬਾਇਲ ਇੰਸ਼ੋਰੈਂਸ ਦਾ ਨਵਾਂ ਰੂਪ ਲਾਗੂ ਹੋਣ ਨਾਲ ਕਾਫੀ ਬਦਲਾਅ ਆਵੇਗਾ। ਇਸ ਵਿਚ ਇਕੋਨਮੀ ਨੂੰ ਵੀ ਫਾਇਦਾ ਹੋਵੇਗਾ ਅਤੇ ਸਾਰੇ ਸਟਾਕ ਹੋਲਡਰਾਂ ਨੂੰ ਸਹਾਇਤਾ ਮਿਲੇਗੀ। ਇਸਦੇ ਨਾਲ ਹੀ ਕਾਨੂੰਨੀ ਜ਼ਰੂਰਤਾਂ ਦੇ ਅਨੁਸਾਰ ਬਦਲਾਵਾਂ ਨੂੰ ਅਪਣਾਉਂਦੇ ਹੋਏ ਨਵੀਂ ਨੀਤੀਆਂ ਨੂੰ ਅੱਗੇ ਵਧਾਇਆ ਗਿਆ ਹੈ। ਇਸ ਨਾਲ ਇਸ ਪੂਰੇ ਖੇਤਰ ਨੂੰ ਲੈ ਕੇ ਜਿੰਨੀਆਂ ਵੀ ਰੁਕਾਵਟਾਂ ਹਨ, ਉਹਨਾਂ ਦਾ ਹੱਲ ਵੀ ਨਿਕਲੇਗਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …