ਪੈਨਸ਼ਨ ਪਲਾਨ ਅਤੇ ਤਨਖਾਹ ਵਧਾਉਣ ਨੂੰ ਲੈ ਕੇ ਦੋਵਾਂ ਧਿਰਾਂ ‘ਚ ਮਾਮਲਾ ਫਸਿਆ
ਗੱਲਬਾਤ ਸਫ਼ਲ ਨਹੀਂ ਹੋਈ ਤਾਂ ਇਹ ਵਿਵਾਦ ਪਹੁੰਚ ਸਕਦਾ ਹੈ ਹੜਤਾਲ ਤੱਕ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਕੈਨੇਡਾ ਪੋਸਟ ਦੀ ਸਭ ਤੋਂ ਵੱਡੀ ਯੂਨੀਅਨ ਪੋਸਟਲ ਵਰਕਰਜ਼ ਯੂਨੀਅਨ ਨੇ ਫੈਡਰਲ ਲੇਬਰ ਮੰਤਰੀ ਦੇ ਵੱਲੋਂ ਆਏ ਗੱਲਬਾਤ ਦੇ ਸੱਦੇ ਨੂੰ ਖਾਰਜ ਕਰ ਦਿੱਤਾ ਜੋ ਆਉਂਦੇ ਸਮੇਂ ਵਿਚ ਹੋਣ ਵਾਲੀ ਹੜਤਾਲ ਨੂੰ ਰੋਕਣ ਲਈ ਇਕ ਕੋਸ਼ਿਸ਼ ਸੀ। ਸ਼ੰਕੇ ਹਨ ਕਿ ਹੁਣ ਅਗਲੇ ਸੋਮਵਾਰ ਤੋਂ ਬਾਅਦ ਹੜਤਾਲ ਨੂੰ ਰੋਕਣਾ ਮੁਸ਼ਕਿਲ ਹੋਵੇਗਾ। ਕੈਨੇਡਾ ਪੋਸਟ ਅਤੇ ਯੂਨੀਅਨ ਵਿਚ ਰੂਰਲ ਮੇਲ ਕੈਰੀਅਰ ਦੀ ਤਨਖਾਹ ਵਧਾਉਣ ਅਤੇ ਪੈਨਸ਼ਨ ਵਿਚ ਬਦਲਾਅ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾ ਰਹੀ। ਕੈਨੇਡਾ ਪੋਸਟ ਆਪਣੇ ਖਰਚਿਆਂ ਨੂੰ ਘੱਟ ਕਰਨਾ ਚਾਹੁੰਦਾ ਹੈ। ਜਦੋਂਕਿ ਯੂਨੀਅਨ ਦਾ ਕਹਿਣਾ ਹੈ ਕਿ ਕੈਨੇਡਾ ਪੋਸਟ ਸਾਡੀ ਨਰਮਾਈ ਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸੋਮਵਾਰ ਨੂੰ ਹੋ ਸਕਦੀ ਹੈ ਹੜਤਾਲ
ਜੇਕਰ ਗੱਲਬਾਤ ਰਾਹੀਂ ਹੱਲ ਨਾ ਨਿਕਲਿਆ ਤਾਂ ਸੋਮਵਾਰ ਨੂੰ ਹੜਤਾਲ ਹੋ ਸਕਦੀ ਹੈ। ਯੂਨੀਅਨ ਅਨੁਸਾਰ ਲੌਕ ਆਊਟ ਦੇ ਚਲਦਿਆਂ 50,000 ਤੋਂ ਵੱਧ ਕਰਮੀ ਬਿਨਾ ਤਨਖਾਹ ਤੋਂ ਸੜਕਾਂ ‘ਤੇ ਆ ਜਾਣਗੇ।
1 ਬਿਲੀਅਨ ਡਾਲਰ ਦਾ ਪਏਗਾ ਬੋਝ
ਜੇਕਰ ਕੈਨੇਡਾ ਪੋਸਟ ਯੂਨੀਅਨ ਦੀਆਂ ਮੰਗਾਂ ਮਨ ਲੈਂਦੀ ਹੈ ਤਾਂ ਅਗਲੇ ਤਿੰਨ ਸਾਲਾਂ ਵਿਚ ਉਸ ‘ਤੇ 1 ਬਿਲੀਅਨ ਡਾਲਰ ਦਾ ਨਵਾਂ ਬੋਝ ਪਏਗਾ। ਜਿਕਰਯੋਗ ਹੈ ਕਿ ਕੈਨੇਡਾ ਪੋਸਟ ਪਹਿਲਾਂ ਹੀ ਖਸਤਾ ਹਾਲਤ ‘ਚ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …