-1.4 C
Toronto
Thursday, January 22, 2026
spot_img
Homeਪੰਜਾਬਭਗਵੰਤ ਮਾਨ ’ਤੇ ਅਟਾਰੀ ’ਚ ਹਮਲਾ

ਭਗਵੰਤ ਮਾਨ ’ਤੇ ਅਟਾਰੀ ’ਚ ਹਮਲਾ

ਮੂੰਹ ’ਤੇ ਵਗਾਹ ਕੇ ਮਾਰੀ ਕੋਈ ‘ਚੀਜ਼’-ਮਚੀ ਹਫੜਾ ਦਫੜੀ
ਅਟਾਰੀ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਹਲਕਾ ਅਟਾਰੀ ਵਿਖੇ ਭਗਵੰਤ ਮਾਨ ’ਤੇ ਹਮਲਾ ਹੋ ਗਿਆ ਅਤੇ ਕਿਸੇ ਅਣਪਛਾਤੇ ਵਿਅਕਤੀ ਨੇ ਭਗਵੰਤ ਦੇ ਮੰੂਹ ’ਤੇ ਕੋਈ ਚੀਜ਼ ਵਗਾਹ ਕੇ ਮਾਰ ਦਿੱਤੀ। ਇਸ ਤੋਂ ਬਾਅਦ ਰੈਲੀ ਦੌਰਾਨ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅਟਾਰੀ ਹਲਕੇ ਵਿਖੇ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਸਨ ਅਤੇ ਇਸ ਦੌਰਾਨ ਕਿਸੇ ਵਿਅਕਤੀ ਵਲੋਂ ਉਨ੍ਹਾਂ ਨੇ ਮੂੰਹ ’ਤੇ ਵਗ੍ਹਾ ਕੇ ਕੋਈ ਚੀਜ਼ ਮਾਰ ਦਿੱਤੀ। ਇਹ ਪੱਥਰ ਨੁਮਾ ਚੀਜ਼ ਮੰੂਹ ’ਤੇ ਵੱਜਣ ਤੋਂ ਬਾਅਦ ਭਗਵੰਤ ਆਪਣੀ ਗੱਡੀ ਦੇ ਅੰਦਰ ਬੈਠ ਗਏ ਅਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਫਿਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਧਿਆਨ ਰਹੇ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਮੁੱਖ ਮੰਤਰੀ ਚਿਹਰਾ ਹਨ।

RELATED ARTICLES
POPULAR POSTS