ਬਲਵਿੰਦਰ ਕੁਮਾਰ ਨੂੰ ਕੀਤਾ ਸਸਪੈਂਡ ਅਤੇ ਵਿਭਾਗੀ ਜਾਂਚ ਦੇ ਦਿੱਤੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਸਰਕਾਰ ਵਲੋਂ ਸਖਤੀ ਕੀਤੇ ਜਾਣ ਦੇ ਬਾਵਜੂਦ ਵੀ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਨੂੜ ਬੈਰੀਅਰ ‘ਤੇ ਪੁਲਿਸ ਵੱਲੋਂ ਸੌ-ਸੌ ਰਪਏ ਵਸੂਲਣ ਦਾ ਵੀਡੀਓ ਜਾਰੀ ਹੋਇਆ ਹੈ। ਰਿਸ਼ਵਤ ਲੈਣ ਵਾਲੇ ਹੌਲਦਾਰ ਦਾ ਨਾਂ ਬਲਵਿੰਦਰ ਕੁਮਾਰ ਹੈ ਅਤੇ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਬਲਵਿੰਦਰ ਕੁਮਾਰ ਖ਼ਿਲਾਫ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਇਹ ਹੌਲਦਾਰ ਬੈਰੀਅਰ ‘ਤੇ 500-500 ਰੁਪਏ ਮੰਗਦਾ ਸੀ। ਜਦੋਂ ਮਾਮਲਾ ਸੌ ਰੁਪਏ ਵਿਚ ਤੈਅ ਹੁੰਦਾ ਹੈ, ਪਿੱਛੇ ਗੱਡੀ ਵਿਚ ਬੈਠਾ ਵਿਅਕਤੀ ਪੈਸੇ ਲੈ ਲੈਂਦਾ ਸੀ। ਇਸੇ ਦੌਰਾਨ ਹੀ ਕਿਸੇ ਨੇ ਇਸ ਹੌਲਦਾਰ ਦਾ ਵੀਡਿਓ ਸਟਿੰਗ ਕਰ ਲਿਆ ਤੇ ਬਾਅਦ ਵਿਚ ਇਹ ਵੀਡੀਓ ਵਾਇਰਲ ਹੋ ਗਿਆ।
Check Also
ਐਸਜੀਪੀਸੀ ਨੂੰ ਭਾਜਪਾ ਆਗੂ ਲਾਲਪੁਰਾ ਦੇ ਬਿਆਨ ’ਤੇ ਸਖਤ ਇਤਰਾਜ਼
ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਵਿਸ਼ਨੂੰ ਦਾ ਅਵਤਾਰ ਅੰਮਿ੍ਰਤਸਰ/ਬਿਊਰੋ …