Breaking News
Home / ਪੰਜਾਬ / ਚਿੱਟੇ ਰਾਵਣ ‘ਤੇ ਕਾਂਗਰਸੀਆਂ ਨੇ ਲਗਾਏ ਬਾਦਲਾਂ ਅਤੇ ਮਜੀਠੀਆ ਦੇ ਚਿਹਰੇ, ਜਲਾਉਣ ‘ਚ ਛੁੱਟੇ ਪਸੀਨੇ

ਚਿੱਟੇ ਰਾਵਣ ‘ਤੇ ਕਾਂਗਰਸੀਆਂ ਨੇ ਲਗਾਏ ਬਾਦਲਾਂ ਅਤੇ ਮਜੀਠੀਆ ਦੇ ਚਿਹਰੇ, ਜਲਾਉਣ ‘ਚ ਛੁੱਟੇ ਪਸੀਨੇ

download-111-580x395ਲੁਧਿਆਣਾ : ਇਕ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਮੋਦੀ ਉਦਯੋਗਪਤੀਆਂ ਨੂੰ ਸਨਮਾਨਿਤ ਕਰ ਰਹੇ ਸਨ, ਦੂਸਰੇ ਪਾਸੇ ਇਥੋਂ 10 ਕਿਲੋਮੀਟਰ ਦੂਰ ਚੰਡੀਗੜ੍ਹ ਰੋਡ ‘ਤੇ ਗਲਾਡਾ ਗਰਾਊਂਡ ਵਿਚ ਕਾਂਗਰਸੀਆਂ ਨੇ ਕੈਪਟਨ ਦੀ ਅਗਵਾਈ ਵਿਚ ਚਿੱਟਾ ਰਾਵਣ ਜਲਾਇਆ। ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਮਖੌਟੇ ਰਾਵਣ ‘ਤੇ ਟੰਗ ਦਿੱਤੇ ਸਨ। ਪੁਤਲਾ ਜਲਾਉਣ ਦੇ ਕਾਫੀ ਸਮੇਂ ਬਾਅਦ ਤੱਕ ਮਖੌਟੇ ਨਹੀਂ ਜਲੇ। ਫਿਰ ਕਾਂਗਰਸੀਆਂ ਨੇ ਦੁਬਾਰਾ ਮਖੌਟਿਆਂ ਨੂੰ ਅੱਗ ਦੇ ਹਵਾਲੇ ਕੀਤਾ। ਕੈਪਟਨ ਨੇ ਮੁੱਖ ਮੰਤਰੀ ਦੇ ਮਖੌਟੇ ਵੱਲ ਦੇਖ ਕੇ ਕਿਹਾ, ਇਹ ਦੇਖਣ ਨੂੰ ਬਹੁਤ ਭੋਲਾ ਲੱਗਦਾ ਹੈ, ਪਰ ਹੈ ਬੜਾ ਬਦਮਾਸ਼। ਜਾਣਦਾ ਮੈਂ ਏਹਨੂੰ ਚੰਗੀ ਤਰ੍ਹਾਂ।
ਪੰਜਾਬ ਭਰ ‘ਚ ਕਾਂਗਰਸ ਨੇ ਚਿੱਟਾ ਰਾਵਣ ਸਾੜਿਆ
ਚੰਡੀਗੜ੍ਹ/ਬਿਊਰੋ ਨਿਊਜ਼   : ਦੁਸਹਿਰੇ ਮੌਕੇ ਲੁਧਿਆਣਾ ਵਿੱਚ ਕਾਂਗਰਸ ਨੂੰ ਚਿੱਟਾ ਰਾਵਣ ਸਾੜੇ ਨਾ ਜਾਣ ਦੇਣ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਕਾਂਗਰਸ ਨੇ ਚਿੱਟੇ ਰਾਵਣ ਦੇ ਪੁਤਲੇ ਸਾੜੇ। ਇਨ੍ਹਾਂ ਪੁਤਲਿਆਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸੀ। ਇਨ੍ਹਾਂ ਪੁਤਲਿਆਂ ‘ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਵੀ ਸਨ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ ਵਿੱਚ ਗੁਰਦੀਪ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਦੇ ਰਾਜ ਵਿੱਚ ਸਿਰਫ਼ ਨਸ਼ੇ ਦਾ ਹੀ ਰਾਜ ਹੈ। ਜਦੋਂ ਤੱਕ ਅਕਾਲੀ-ਭਾਜਪਾ ਸਰਕਾਰ ਸੱਤਾ ‘ਤੇ ਕਾਬਜ਼ ਹੈ, ਉਦੋਂ ਤਕ ਨਸ਼ੇ ਦਾ ਪ੍ਰਕੋਪ ਜਾਰੀ ਰਹੇਗਾ। ਇਸ ਲਈ ਹੀ ਮੁੱਖ ਮੰਤਰੀ ਦੇ ਰੂਪ ਵਿੱਚ ਚਿੱਟਾ ਰਾਵਣ ਸਾੜਿਆ ਗਿਆ ਹੈ।ਇਸ ਦੇ ਨਾਲ ਹੀ ਜਲੰਧਰ ਵਿੱਚ ਵੀ ਕਾਂਗਰਸੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਚਿੱਟਾ ਰਾਵਣ ਸਾੜਿਆ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …