ਪਾਕਿ ਅੰਦਰਲੇ ਅੱਤਵਾਦ ਦੇ ਖਾਤਮੇ ਲਈ ਭਾਰਤ ਮੱਦਦ ਕਰਨ ਨੂੰ ਤਿਆਰ, ਸਰਹੱਦ ਸੀਲ ਕੀਤੇ ਜਾਣ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ : ਪਾਕਿਸਤਾਨ ਆਜ਼ਾਦੀ ਘੁਲਾਟੀਆਂ ਤੇ ਅੱਤਵਾਦੀਆਂ ਦਰਮਿਆਨ ਵਖਰੇਵਾਂ ਕਰਨਾ ਭੁੱਲ ਗਿਆ ਹੈ। ਇਸੇ ਕਰਕੇ ਉਹ ਆਲਮੀ ઠਪੱਧਰ ਉੱਤੇ ਅਲੱਗ-ਥਲੱਗ ਪੈ ਰਿਹਾ ਹੈ। ਭਾਰਤ ਨੂੰ ਪਾਕਿਸਤਾਨ ਦੇ ਅਵਾਮ ਨਾਲ ਕੋਈ ਨਫ਼ਰਤ ਨਹੀਂ ਹੈ। ਪਾਕਿਸਤਾਨੀ ਲੋਕਾਂ ਨਾਲ ਦੂਰੀ ਬਣਾਉਣ ਦਾ ਵੀ ਕੋਈ ਇਰਾਦਾ ਨਹੀਂ ਹੈ। ਇਸ ਦੇ ਬਾਵਜੂਦ ਪਾਕਿਸਤਾਨ ਨੂੰ ਅੱਤਵਾਦ ਦੀ ਫੈਕਟਰੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਵਿਚਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਵਿਚ ਖੇਤਰੀ ਸੰਪਾਦਕਾਂ ਦੀ ਕਾਨਫਰੰਸ ਦੇ ਉਦਘਾਟਨ ਮੌਕੇ ਪ੍ਰਗਟ ਕੀਤੇ। ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਪ੍ਰਤੀ ਭਾਰਤੀਆਂ ਨੂੰ ਕੋਈ ਨਫ਼ਰਤ ਨਹੀਂ ਹੈ। ਭਾਰਤ ਹਮੇਸ਼ਾ ਅਮਨ ਪਸੰਦ ਰਿਹਾ ਹੈ ਅਤੇ ਪਾਕਿਸਤਾਨੀ ਲੋਕਾਂ ਨਾਲ ਦੂਰੀ ਬਣਾਉਣ ਦੇ ਪੱਖ ਵਿੱਚ ਨਹੀਂ ਹੈ ਪਰ ਪਾਕਿਸਤਾਨ ਦੀ ਧਰਤੀ ਉੱਤੇ ਅੱਤਵਾਦੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਜੀਕਲ ਹਮਲੇ ਕਿਸੇ ਦੇਸ਼ ਖਿਲਾਫ਼ ਨਹੀਂ ਬਲਕਿ ਕੰਟਰੋਲ ਰੇਖਾ ਨਜ਼ਦੀਕ ਅੱਤਵਾਦੀਆਂ ઠਖਿਲਾਫ਼ ਕੀਤੀ ਗਈ ਕਾਰਵਾਈ ਹੈ। ਪਾਕਿਸਤਾਨ ਜੇਕਰ ਚਾਹੇ ਤਾਂ ਭਾਰਤ ਉਸ ਦੇ ਕਬਜ਼ੇ ਹੇਠਲੇ ਕਸ਼ਮੀਰ (ਪੀਓਕੇ) ઠਸਮੇਤ ਸਾਰੀਆਂ ਥਾਵਾਂ ઠਉੱਤੇ ਅੱਤਵਾਦ ਨੂੰ ਖ਼ਤਮ ਕਰਨ ਲਈ ਸਹਿਯੋਗ ਕਰ ਸਕਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਸੁਰੱਖਿਆ ਪ੍ਰਤੀ ਗੰਭੀਰ ਹੈ ਅਤੇ 2018 ਤੱਕ ਪੂਰੀ ਸਰਹੱਦ ਨੂੰ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਗੰਭੀਰਤਾ ਨਾਲ ਕੰਮ ਹੋ ਰਿਹਾ ਹੈ। ਪਾਕਿਸਤਾਨ ਤੋਂ ઠਇਲਾਵਾ ਸਾਰੇ ਦੇਸ਼ਾਂ ਦੀਆਂ ਸਰਹੱਦੀ ਚੁਣੌਤੀਆਂ ਨੂੰ ਕੂਟਨੀਤਿਕ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਾਮਲੇ ਵਿੱਚ ਕੇਵਲ ਕੂਟਨੀਤਿਕ ਤਰੀਕੇ ઠਕੰਮ ਨਹੀਂ ਦੇ ਰਹੇ। ਉਨ੍ਹਾਂ ਕਿਹਾ, ”ਇੰਜ ਜਾਪਦਾ ਹੈ ਕਿ ਪਾਕਿਸਤਾਨ ਆਜ਼ਾਦੀ ਘੁਲਾਟੀਆਂ ਅਤੇ ਅੱਤਵਾਦੀਆਂ ਦਰਮਿਆਨ ਫਰਕ ਕਰਨਾ ਭੁੱਲ ਗਿਆ ਹੈ। ਇਸੇ ਕਰਕੇ ਆਲਮੀ ਪੱਧਰ ਉੱਤੇ ਉਹ ਅਲੱਗ-ਥਲੱਗ ਹੋ ਰਿਹਾ ਹੈ।” ਭਾਜਪਾ ਆਗੂ ਨੇ ਕਿਹਾ ਕਿ ਗੋਆ ਵਿਚ ਬ੍ਰਿਕਸ ਦੇਸ਼ਾਂ ਦੇ ਸਾਂਝੇ ਬਿਆਨ ਵਿੱਚ ઠਵੀ ਚੀਨ ਸਮੇਤ ਹੋਰ ਮੁਲਕਾਂ ਨੇ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਉਤਸ਼ਾਹਿਤ ਕਰਨ ਖਿਲਾਫ਼ ਸਟੈਂਡ ઠਲਿਆ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਨਸ਼ੇ ਦੀ ਸਮਗਲਿੰਗ ਦੀ ਸਚਾਈ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਪਰ ਹੁਣ ਬੀਐਸਐਫ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦ ਹੈ। ਇਸੇ ਕਰਕੇ ਵੱਡੀ ਪੱਧਰ ਉੱਤੇ ਸਮਗਲ ਹੋ ਰਿਹਾ ਨਸ਼ਾ ਫੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਬਾਰੇ ਰਾਜਨਾਥ ਸਿੰਘ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਸਰਜੀਕਲ ਅਪਰੇਸ਼ਨ ਤੋਂ ઠਬਾਅਦ ਪੰਜਾਬ ਦੀ ਸਰਹੱਦ ਤੋਂ ਲੋਕਾਂ ਨੂੰ ਉਠਾਉਣ ਦੇ ਮੁੱਦੇ ਉੱਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਝਾਅ ਸੀ ਕਿਉਂਕਿ ਕਈ ਖਾਸ ਮੌਕਿਆਂ ਉੱਤੇ ਇਹਤਿਹਾਤੀ ਕਦਮ ਚੁਕਣੇ ਪੈਂਦੇ ਹਨ ਅਤੇ ਦੇਸ਼ ਦੀ ਸੁਰੱਖਿਆ ਦੇ ਮੁੱਦੇ ਉੱਤੇ ਬਹਿਸ ਨਹੀਂ ਕਰਨੀ ਚਾਹੀਦੀ ਹੈ। ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਚੋਲਗੀ ਕਰਨ ਦੇ ਸਵਾਲ ਉੱਤੇ ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ ਹੈ। ਭਾਰਤ ਆਪਣੇ ਮਸਲੇ ਖੁਦ ਹੱਲ ਕਰਨਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਦਾ ਭਾਰਤ ਇੱਛੁਕ ਵੀ ਹੈ। ਕਸ਼ਮੀਰ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਉਥੇ ਸ਼ਾਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੋਕ ਸਹਿਯੋਗ ਵੀ ਦੇਣ ਲੱਗ ਪਏ ਹਨ ਅਤੇ ਛੇਤੀ ਹੀ ਉਥੇ ਹਾਲਾਤ ਆਮ ਵਰਗੇ ਹੋ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ‘ਚ ਕੱਟੜਵਾਦ (ਰੈਡੀਕਲਾਈਜ਼ੇਸ਼ਨ) ਕੋਈ ਵੱਡੀ ਚੁਣੌਤੀ ਨਹੀਂ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …