Breaking News
Home / ਪੰਜਾਬ / ਪਾਕਿ ਦੇ ਮੰਦਰ ‘ਚ ਡੇਢ ਸਦੀ ਤੋਂ ਜਗ ਰਿਹਾ ਹੈ ਦੀਵਾ

ਪਾਕਿ ਦੇ ਮੰਦਰ ‘ਚ ਡੇਢ ਸਦੀ ਤੋਂ ਜਗ ਰਿਹਾ ਹੈ ਦੀਵਾ

pak-diva-newsਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਟੰਡੂ ਅੱਲ੍ਹਾਯਾਰ ਸ਼ਹਿਰ ਦੇ ਸ੍ਰੀ ਰਾਮਦੇਵ ਰਾਮਾ ਪੀਰ ਮੰਦਰ ਵਿੱਚ ਸਥਾਪਤ ਕੀਤਾ ਦੀਵਾ 150 ਸਾਲਾਂ ਤੋਂ ਨਿਰੰਤਰ ਜਗ ਰਿਹਾ ਹੈ।
ਮੰਦਰ ਦੇ ਮੁੱਖ ਪ੍ਰਬੰਧਕ ਈਸ਼ਵਰ ਦਾਸ ਦਾ ਕਹਿਣਾ ਹੈ ਕਿ ਸੰਨ 1855 ਦੇ ਆਸ-ਪਾਸ ਟੰਡੂ ਅੱਲ੍ਹਾਯਾਰ ਦੇ ਖੱਤਰੀ ਸ੍ਰੀ ਰੂਪ ਚੰਦ ਨੇ ਰਾਜਸਥਾਨ ਦੇ ਰੁਣੀਚਾ ਸ਼ਹਿਰ ਦੇ ਸ੍ਰੀ ਰਾਮਦੇਵ ਮੰਦਰ ਵਿੱਚ ਔਲਾਦ ਦੀ ਮੰਗੀ ਮੰਨਤ ਪੂਰੀ ਹੋਣ ‘ਤੇ ਉਥੋਂ ਇਹ ਜਗਦਾ ਹੋਇਆ ਦੀਵਾ ਲਿਆ ਕੇ ਸਥਾਪਤ ਕੀਤਾ ਸੀ। ਇਸ ਵਿੱਚ ਅੱਜ ਵੀ ਤੇਲ ਉਸ ਦੇ ਵੰਸ਼ ਵੱਲੋਂ ਹੀ ਪਾਇਆ ਜਾਂਦਾ ਹੈ। ਸ੍ਰੀ ਰਾਮਦੇਵ ਬਾਰੇ ਕਿਹਾ ਜਾਂਦਾ ਹੈ ਕਿ ਉਹ ਤੰਵਰ ਰਾਜਪੂਤ ਅਤੇ ਭਗਵਾਨ ਕ੍ਰਿਸ਼ਨ ਦਾ ਰੂਪ ਸਨ।ਸ੍ਰੀ ਰਾਮਦੇਵ ਦੇ ਮੁਸਲਿਮ ਸ਼ਰਧਾਲੂ ਉਨ੍ਹਾਂ ਨੂੰ ਰਾਮਾਸ਼ਾਹ ਪੀਰ ਤੇ ਰਾਮਾ ਪੀਰ ਨਾਂ ਨਾਲ ਸੰਬੋਧਨ ਕਰਦੇ ਹਨ। ਈਸ਼ਵਰ ਦਾਸ ਅਨੁਸਾਰ ਪਾਕਿਸਤਾਨ ਵਰਗੇ ਕੱਟੜਪੰਥੀ ਇਸਲਾਮਿਕ ਦੇਸ਼ ਵਿੱਚ ਅਜੇ ਤੱਕ ਇਸ ਮੰਦਰ ਦਾ ਆਬਾਦ ਅਤੇ ਦੀਵੇ ਦਾ ਜਗਦੇ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਦੰਗਾਕਾਰੀਆਂ ਵੱਲੋਂ ਦੇਸ਼ ਦੀ ਵੰਡ ਅਤੇ ਸੰਨ 1992 ਵਿੱਚ ਬਾਬਰੀ ਮਸਜਿਦ ਵਿਵਾਦ ਸਮੇਂ ਮੰਦਰ ‘ਤੇ ਹਮਲਾ ਕਰਕੇ ਇਸ ਨੂੰ ਡੇਗ ਦਿੱਤਾ ਗਿਆ, ਪਰ ਦੀਵਾ ਉਸ ਦੌਰਾਨ ਵੀ ਜਗਦਾ ਰਿਹਾ। ਸਿੰਧ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਜਿਸ ਦਿਨ ਇਹ ਦੀਵਾ ਬੁਝ ਗਿਆ, ਉਸ ਦਿਨ ਸਿੰਧ ਵਿੱਚ ਇੱਕ ਵੀ ਹਿੰਦੂ ਜਿਊਂਦਾ ਨਹੀਂ ਬਚੇਗਾ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …