2.4 C
Toronto
Thursday, November 27, 2025
spot_img
Homeਪੰਜਾਬਬਰਤਾਨੀਆ ਦੇ ਪਹਿਲੇ ਸਿੱਖ ਐਮਪੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਬਰਤਾਨੀਆ ਦੇ ਪਹਿਲੇ ਸਿੱਖ ਐਮਪੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਬਰਤਾਨੀਆ ਦੀ ਪਾਰਲੀਮੈਂਟ ਦੇ ਪਹਿਲੇ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਜੂਨ 1984 ਸਾਕਾ ਨੀਲਾ ਤਾਰਾ ਵੇਲੇ ਬਰਤਾਨੀਆ ਸਰਕਾਰ ਦੀ ਕੀ ਭੂਮਿਕਾ ਸੀ, ਨੂੰ ਉਜਾਗਰ ਕਰਨ ਲਈ ਯਤਨ ਜਾਰੀ ਹਨ। ਉਹ ਇੱਥੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ, ਜਿੱਥੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਢੇਸੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੇ ઠਕੀਰਤਨ ਸੁਣਨ ਤੋਂ ਬਾਅਦ ਜੋੜਾ ਘਰ ਅਤੇ ਲੰਗਰ ਘਰ ਵਿੱਚ ਸੇਵਾ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਢੇਸੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਲੇਬਰ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਗੱਲ ਨੂੰ ਸ਼ਾਮਲ ਕੀਤਾ ਸੀ ਕਿ ਜੇਕਰ ਲੇਬਰ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ઠਇਹ ਪਤਾ ਲਾਇਆ ਜਾਵੇਗਾ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਫੌਜੀ ਹਮਲੇ ਵਿੱਚ ਬਰਤਾਨਵੀ ਸਰਕਾਰ ਦੀ ਕੀ ਭੂਮਿਕਾ ਸੀ। ਬਰਤਾਨੀਆ ਦੇ ਨਿਯਮਾਂ ਮੁਤਾਬਕ ਕਿਸੇ ਵੀ ਘਟਨਾ ਦੇ 25 ਵਰ੍ਹਿਆਂ ਬਾਅਦ ਘਟਨਾ ਸਬੰਧੀ ਭੇਤਾਂ ਨੂੰ ਜਨਤਕ ਕੀਤਾ ਜਾ ਸਕਦਾ ਹੈ। ਉਹ ਸਰਕਾਰ ‘ਤੇ ਦਬਾਅ ਬਣਾਉਣਗੇ ਕਿ ਇਸ ਘਟਨਾ ਸਬੰਧੀ ਭੇਤ ਜੱਗ ਜ਼ਾਹਰ ਕੀਤੇ ਜਾਣ।
ਵਿਦੇਸ਼ਾਂ ਵਿੱਚ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਨੂੰ ਰੋਕਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਆਪਣੀ ਸੰਸਦ ਵਿੱਚ ਇਸ ਸਬੰਧੀ ਆਵਾਜ਼ ਬੁਲੰਦ ਕਰਨਗੇ ਅਤੇ ਸਿੱਖਾਂ ਪ੍ਰਤੀ ਨਫ਼ਰਤ ਖਤਮ ਕਰਨ ਲਈ ਯਤਨ ਕੀਤੇ ਜਾਣਗੇ। ਫਰਾਂਸ ਵਿੱਚ ਦਸਤਾਰ ‘ਤੇ ਰੋਕ ਬਾਰੇ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਯੂ.ਕੇ. ਦੀ ਸੰਸਦ ਵਿੱਚ ਉਠਾ ਚੁੱਕੇ ਹਨ ਅਤੇ ਇਸ ਦੇ ਹੱਲ ਲਈ ਯਤਨਸ਼ੀਲ ਹਨ। ਆਪਣੀ ਜਿੱਤ ਬਾਰੇ ਉਨ੍ਹਾਂ ਕਿਹਾ ਕਿ ਇਸ ਜਿੱਤ ਵਿਚ ਸਲੋਅ ਸੰਸਦੀ ਇਲਾਕੇ ਦੇ ਸਿਰਫ ਸਿੱਖ ਭਾਈਚਾਰੇ ਦਾ ਹੀ ਸਹਿਯੋਗ ਨਹੀਂ ਸਗੋਂ ਉਥੇ ਵਸਦੇ ਇਸਾਈ, ਮੁਸਲਿਮ ਤੇ ਹੋਰਨਾਂ ਫਿਰਕਿਆਂ ਦੇ ਲੋਕਾਂ ਦਾ ਵੀ ਸਹਿਯੋਗ ਮਿਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਸਨਮਾਨ ਸਮਾਗਮ ਵਿੱਚ ਵੀ ਸੰਬੋਧਨ ਕੀਤਾ। ਸ਼੍ਰੋਮਣੀ ਕਮੇਟੀ ਦੇ ਮੁਖ ਦਫਤਰ ਵਿੱਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ ਤੇ ਹੋਰ ਮੈਂਬਰਾਂ ਨੇ ਢੇਸੀ ઠਨੂੰ ਸ੍ਰੀ ਸਾਹਿਬ, ਸਿਰੋਪਾ, ਲੋਈ, ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਢੇਸੀ ਅਤੇ ਚਾਚਾ ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਵੀ ਹਾਜ਼ਰ ਸਨ। ਢੇਸੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਭਾਈ ਸੁਲਤਾਨ ਸਿੰਘ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ।
ਪਾਕਿਸਤਾਨ ਨੂੰ ਮਿਲ ਰਿਹਾ ਹੈ ਬਿਨਾ ਸਮਝੌਤੇ ਤੋਂ ਸਤਲੁਜ ਦਾ ਪਾਣੀ
ਹੁਸੈਨੀਵਾਲਾ ਬੰਨ੍ਹ ਤੋਂ ਰਿਸ ਰਿਹੈ 400 ਕਿਊਸਿਕ ਪਾਣੀ
ਇਸ ਪਾਣੀ ਨਾਲ 70 ਹਜ਼ਾਰ ਏਕੜ ਜ਼ਮੀਨ ਸਿੰਜੀ ਜਾ ਸਕਦੀ ਹੈ
ਚੰਡੀਗੜ੍ਹ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਸਥਿਤ ਹੁਸੈਨੀਵਾਲਾ ਬੰਨ੍ਹ ਤੋਂ ਰਿਸਣ ਕਾਰਨ ਸਤਲੁਜ ਦਾ ਤਕਰੀਬਨ 400 ਕਿਊਸਿਕ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ। ਸਿੰਧੂ ਜਲ ਸਮਝੌਤੇ ਤਹਿਤ ਸਤਲੁਜ ਦੇ ਇਸ ਪਾਣੀ ‘ਤੇ ਕਾਨੂੰਨੀ ਭਾਰਤ ਦਾ ਅਧਿਕਾਰ ਬਣਦਾ ਹੈ। ਸਰਕਾਰ ਦੇ ਸੂਤਰਾਂ ਅਨੁਸਾਰ ਹੁਸੈਨੀਵਾਲਾ ਬੰਨ੍ਹ ਤੋਂ ਰਿਸ ਰਹੇ ਸਤਲੁਜ ਦੇ ਇਸ ਪਾਣੀ ਨਾਲ 70 ਹਜ਼ਾਰ ਏਕੜ ਜ਼ਮੀਨ ਸਿੰਜੀ ਜਾ ਸਕਦੀ ਹੈ ਅਤੇ ਫਸਲ ਉਤਪਾਦਨ ਤੇ ਸਬੰਧਤ ਕਾਰੋਬਾਰੀ ਕਾਰਵਾਈਆਂ ਦੇ ਹਿਸਾਬ ਨਾਲ ਭਾਰਤ ਨੂੰ ਇਸ ਪਾਣੀ ਤੋਂ ਸਾਲਾਨਾ 250-300 ਕਰੋੜ ਰੁਪਏ ਵੀ ਵਿੱਤੀ ਮਦਦ ਵੀ ਮਿਲ ਸਕਦੀ ਹੈ। 1960 ਵਿੱਚ ਪਾਕਿਸਤਾਨ ਨਾਲ ਹੋਏ ਸਮਝੌਤੇ ਅਨੁਸਾਰ ਪੱਛਮੀ ਹਿਮਾਲਿਆ ਵਿਚੋਂ ਵਗਦੇ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਦੇ ਪਾਣੀਆਂ ਦੇ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰਾ ਕੰਟਰੋਲ ਭਾਰਤ ਦਾ ਹੈ। ਹੁਸੈਨੀਵਾਲਾ ਬੰਨ੍ਹ ਤੋਂ ਪਾਣੀ ਰਿਸਣ ਤੇ ਇਸ ਦੀ ਮੁਰੰਮਤ ਬਾਰੇ ਰਿਪੋਰਟ ਇਸ ਸਾਲ ਤਿਆਰ ਕਰਕੇ ਜਲ ਸੋਮੇ ਮੰਤਰਾਲੇ ਨੂੰ ਭੇਜੀ ਗਈ ਸੀ ਤੇ ਇਸ ਦੇ ਨਾਲ ਹੀ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਰੀਕੇ ਬੰਨ੍ਹ ਬਾਰੇ ਰਿਪੋਰਟ ਵੀ ਭੇਜੀ ਗਈ ਹੈ। ਹੁਸੈਨੀਵਾਲਾ ਤੇ ਹਰੀਕੇ ਹੈਡ-ਵਰਕਸ ਦੀ ਸੰਭਾਲ ਲਈ ਜ਼ਿੰਮੇਵਾਰ ਪੰਜਾਬ ਦੇ ਸਿੰਜਾਈ ਵਿਭਾਗ ਨੇ ਇਨ੍ਹਾਂ ਦੇ ਗੇਟਾਂ ਦੀ ਮੁਰੰਮਤ ਲਈ 55 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਹੁਸੈਨੀਵਾਲਾ ਬੰਨ੍ਹ ਦੀ ਮੁਰੰਮਤ ਦਹਾਕਾ ਪਹਿਲਾਂ ਕੀਤੀ ਗਈ ਸੀ।
ਇੱਕ ਅਫ਼ਸਰ ਨੇ ਦੱਸਿਆ ਕਿ ਹੁਣ ਹਰੀਕੇ ਬੰਨ੍ਹ ਤੋਂ ਨਾ-ਮਾਤਰ ਪਾਣੀ ਹੀ ਰਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹੁਸੈਨੀਵਾਲਾ ਬੰਨ੍ਹ ਦੀ ਮੁਰੰਮਤ ਕਰਕੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕਣਗੇ ਅਤੇ ਵਾਧੂ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਵਿੱਚ ਗਾਰ ਦੀ ਸਮੱਸਿਆ ਵੀ ਹੈ ਜਿਸ ਕਾਰਨ ਇੱਥੇ ਪਾਣੀ ਘੱਟ ਜਮ੍ਹਾਂ ਹੁੰਦਾ ਹੈ। ਹੁਸੈਨੀਵਾਲਾ ਬੰਨ੍ਹ ਦੀ ਮੁਰੰਮਤ ਲਈ ਖੇਤੀਬਾੜੀ ਤੇ ਪੇਂਡੂ ਵਿਕਾਸ ਲਈ ਕੌਮੀ ਬੈਂਕ ਵੱਲੋਂ ਫੰਡ ਦਿੱਤੇ ਜਾਣਗੇ। ਇਸ ਪ੍ਰਾਜੈਕਟ ਲਈ ਟੈਂਡਰ ਅਜੇ ਹੋਣੇ ਹਨ।
ਹਰੀਕੇ ਬੰਨ੍ਹ ਦੀ ਮੁਰੰਮਤ ਲਈ ਫੰਡ ਰਾਜਸਥਾਨ ਸਰਕਾਰ ਵੱਲੋਂ ਦਿੱਤੇ ਗਏ ਹਨ, ਕਿਉਂਕਿ ਇਸ ਬੰਨ੍ਹ ਦੇ ਪਾਣੀ ਦਾ ਮੁੱਖ ਲਾਭ ਰਾਜਸਥਾਨ ਨੂੰ ਮਿਲ ਰਿਹਾ ਹੈ।

RELATED ARTICLES
POPULAR POSTS