ਸੰਜੇ ਸਿੰਘ ਨੇ ਇਆਲੀ ਦੇ ਭਰਾ ‘ਤੇ ਲਾਇਆ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ‘ਤੇ ਅੱਜ ਲੁਧਿਆਣਾ ਵਿਚ ਹੋਏ ਹਮਲੇ ਪਿਛੇ ਆਮ ਆਦਮੀ ਪਾਰਟੀ ਨੇ ਸਿਧੇ ਤੌਰ ‘ਤੇ ਬਾਦਲ ਸਰਕਾਰ ਤੇ ਦੋਸ਼ ਲਾਇਆ ਹੈ। ਸੰਜੇ ਸਿੰਘ ਨੇ ਕਿਹਾ ਹੈ ਕਿ ਦਾਖਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਭਰਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਲੋਕਾਂ ਨੂੰ ਭੜਕਾ ਕੇ ਇਹ ਹਮਲਾ ਕਰਵਾਇਆ।ઠਪ੍ਰੈਸ ਕਾਨਫਰੰਸ ਵਿਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਤੇ ਇਹ ਹਮਲਾ ਕਥਿਤ ਤੌਰ ‘ਤੇ ਸੁਖਬੀਰ ਬਾਦਲ ਤੇ ਬਾਦਲ ਸਰਕਾਰ ਦੀ ਸਾਜਿਸ਼ ਅਧੀਨ ਕੀਤਾ ਗਿਆ ਹੈ। ਸੰਜੇ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕੇਜਰੀਵਾਲ ਦਾ ਇਹ ਕਹਿ ਕੇ ਰੂਟ ਬਦਲਵਾਇਆ ਗਿਆ ਕਿ ਰਸਤੇ ਵਿਚ 500-600 ਦੇ ਕਰੀਬ ਹਮਲਾਵਰ ਹਨ ਪਰ ਜਿਸ ਰੂਟ ‘ਤੇ ਉਹ ਲੈ ਕੇ ਗਏ ਉਥੇ ਵੀ 100 ਦੇ ਕਰੀਬ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਕੇਜਰੀਵਾਲ ਦੀ ਗੱਡੀ ‘ਤੇ ਹਮਲਾ ਕੀਤਾ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …