11.1 C
Toronto
Wednesday, October 15, 2025
spot_img
Homeਪੰਜਾਬਦੁੱਖ ਭੰਜਨੀ ਬੇਰੀ ਫਿਰ ਤੋਂ ਹਰੀ-ਭਰੀ ਹੋਈ

ਦੁੱਖ ਭੰਜਨੀ ਬੇਰੀ ਫਿਰ ਤੋਂ ਹਰੀ-ਭਰੀ ਹੋਈ

ਪ੍ਰਸਾਦ ਵਾਲੇ ਹੱਥ ਲਗਾਉਣ ਨਾਲ ਪਹੁੰਚਿਆ ਸੀ ਨੁਕਸਾਨ
ਮੌਸਾਮ ਬੰਦ ਹੋਣ ਨਾਲ ਕੀੜੇ ਲੱਗ ਗਏ ਸਨ, ਪੰਜਾਬ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੀ ਮਿਹਨਤ ਰੰਗ ਲਿਆਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਦਰਬਾਰ ਸਾਹਿਬ ਵਿਚ ਸੁੱਕ ਚੁੱਕੀ ਦੁੱਖ ਭੰਜਨੀ ਬੇਰੀ ਫਿਰ ਤੋਂ ਹਰੀ ਹੋ ਰਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਸਦਾਨ 2006 ਤੋਂ ਇਸ ਬੇਰੀ ਦੀ ਸੰਭਾਲ ਕਰ ਰਹੇ ਹਨ। ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਮੁਤਾਬਕ ਦੁੱਖ ਭੰਜਨੀ ਬੇਰੀ ਦੇ ਨਾਲ ਉਸ ਸਥਾਨ ਨੂੰ ਬਦਲਿਆ ਜਾ ਰਿਹਾ ਹੈ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ। ਬੇਰੀ ਸੁੱਕਣ ਦੇ ਮੁੱਖ ਕਾਰਨਾਂ ਵਿਚ ਇਹ ਦੱਸਿਆ ਗਿਆ ਕਿ ਸ਼ਰਧਾਲੂ 500 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਦੁੱਖ ਭੰਜਨੀ ਬੇਰੀ ਨੂੰ ਪ੍ਰਸਾਦ ਵਾਲੇ ਹੱਥ ਲਗਾ ਕੇ ਮੱਥਾ ਟੇਕਦੇ ਸਨ। ਜਿਸ ਕਾਰਨ ਬੇਰੀ ਦੇ ਮੋਸਾਮ ਬੰਦ ਹੋ ਗਏ ਅਤੇ ਉਸ ‘ਤੇ ਕੀੜੇ ਅਤੇ ਬਿਮਾਰੀਆਂ ਨੇ ਅਟੈਕ ਕਰ ਦਿੱਤਾ।
ਸਾਇੰਟਿਸਟਾਂ ਦੀਆਂ ਟੀਮਾਂ ਇਲਾਜ ਕਰਦੀਆਂ ਰਹੀਆਂ। ਕੀੜੇਮਾਰ ਦਵਾਈਆਂ ਅਤੇ ਸਪਰੇਅ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਹਰ ਮਈ-ਜੂਨ ਵਿਚ ਇਨ੍ਹਾਂ ਬੇਰੀਆਂ ਦੀ ਕਟਾਈ ਕੀਤੀ ਜਾਂਦੀ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਦੁੱਖ ਭੰਜਨੀ ਬੇਰੀ ਤੋਂ ਇਲਾਵਾ ਬੇਰ ਬਾਬਾ ਬੁੱਢਾ ਜੀ, ਇਮਲੀ ਦੇ ਦਰੱਖਤ ਅਤੇ ਇਲਾਇਚੀ ਬੇਰੀ ਦੀ ਵੀ ਸਾਇੰਟਿਸਟ 2006 ਤੋਂ ਹੀ ਸੰਭਾਲ ਕਰ ਰਹੇ ਹਨ।
ਕਈ ਦਰੱਖਤ ਖਤਮ ਹੋ ਚੁੱਕੇ
ਸੱਖ ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਬਹੁਤ ਸਾਲ ਪਹਿਲਾਂ ਰਾਮਸਰ ਸਰੋਵਰ ਦੇ ਕੋਲ ਜੰਡ, ਬੇਰੀ, ਬੋਹੜ, ਪਿੱਪਲ, ਅੰਜੀਰ ਦੇ ਦਰੱਖਤ ਸਨ। ਇਨ੍ਹਾਂ ਨੂੰ ਪੰਚਵਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹੁਣ ਇਨ੍ਹਾਂ ਵਿਚੋਂ ਕਈ ਦਰੱਖਤ ਖਤਮ ਹੋ ਚੁੱਕੇ ਹਨ।

RELATED ARTICLES
POPULAR POSTS