19.9 C
Toronto
Monday, August 10, 2026
spot_img
HomeਕੈਨੇਡਾFrontਪੰਜਾਬ ਦੇ ਕਈ ਪੈਟਰੋਲ ਪੰਪਾਂ ਤੋਂ ਹਟਾਏ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ...

ਪੰਜਾਬ ਦੇ ਕਈ ਪੈਟਰੋਲ ਪੰਪਾਂ ਤੋਂ ਹਟਾਏ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗਜ਼

ਪੰਜਾਬ ਦੇ ਕਈ ਪੈਟਰੋਲ ਪੰਪਾਂ ਤੋਂ ਹਟਾਏ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗਜ਼
ਤੇਲ ਕੰਪਨੀ ਦੇ ਹੁਕਮਾਂ ਨਾਲ ਮਚੀ ਤਰਥੱਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਸਿਆਸਤ ਵਿਚ ਹੁਣ ਨਵੀਂ ਹਲਚਲ ਪੈਦਾ ਹੋ ਗਈ ਹੈ। ਇਕ ਵੱਡੀ ਪਬਲਿਕ ਸੈਕਟਰ ਦੀ ਤੇਲ ਮਾਰਕੀਟਿੰਗ ਕੰਪਨੀ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪੰਜਾਬ ਭਰ ਵਿਚ ਆਪਣੇ ਪੈਟਰੋਲ ਪੰਪ ਆਊਟਲੈਟਾਂ ’ਤੇ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗਜ਼ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿਚ ਤੇਲ ਕੰਪਨੀ ਦੇ ਕਈ ਆਊਟਲੈਟ ਹਨ, ਜਿੱਥੇ ਇਹ ਹੋਰਡਿੰਗਜ਼ ਲਗਾਏ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤੇਲ ਕੰਪਨੀ ਦੇ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਕੰਪਨੀ ਦੀ ਮਲਕੀਅਤ ਵਾਲੇ ਕੰਪਲੈਕਸ ਵਿਚ ਰਾਜਨੀਤਕ ਪ੍ਰਚਾਰ ਦੀ ਇਜ਼ਾਜਤ ਨਹੀਂ ਹੈ। ਕੰਪਨੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਰਵਾਇਤੀ ਤੌਰ ’ਤੇ ਇਨ੍ਹਾਂ ਹੋਰਡਿੰਗਜ਼ ਦੀ ਵਰਤੋਂ ਕੇਂਦਰ ਸਰਕਾਰ ਦੀਆਂ ਊਰਜਾ ਖੇਤਰ ਨਾਲ ਜੁੜੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਦੇ ਪ੍ਰਚਾਰ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਆਮ ਤੌਰ ’ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਹੁੰਦੀਆਂ ਹਨ।

RELATED ARTICLES
POPULAR POSTS