13.8 C
Toronto
Sunday, September 20, 2026
spot_img
Homeਪੰਜਾਬਵਿਆਹ ਦਾ ਕਾਰਡ ਦੇਣ ਗਏ ਵਿਅਕਤੀ ਦੀ ਕਾਰ ਹੇਠ ਆ ਕੇ ਬੱਚੇ...

ਵਿਆਹ ਦਾ ਕਾਰਡ ਦੇਣ ਗਏ ਵਿਅਕਤੀ ਦੀ ਕਾਰ ਹੇਠ ਆ ਕੇ ਬੱਚੇ ਦੀ ਮੌਤ

ਵਿਆਹ ਦਾ ਕਾਰਡ ਦੇਣ ਗਏ ਵਿਅਕਤੀ ਦੀ ਕਾਰ ਹੇਠ ਆ ਕੇ ਬੱਚੇ ਦੀ ਮੌਤਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਕੁੱਟ-ਕੁੱਟ ਕੇ ਕਾਰ ਦੇ ਡਰਾਈਵਰ ਨੂੰ ਮਾਰ ਸੁੱਟਿਆ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਬੇਟੀ ਦੇ ਵਿਆਹ ਦਾ ਕਾਰਡ ਦੇਣ ਗਏ ਫਾਈਨਾਂਸਰ ਸੰਜੀਵ ਕੁਮਾਰ ਬੱਬੂ ਦੀ ਕਾਰ ਦੀ ਲਪੇਟ ਵਿਚ ਗਲੀ ‘ਚ ਖੇਡ ਰਹੇ ਚਾਰ ਬੱਚੇ ਆ ਗਏ। ਅੱਠ ਸਾਲ ਦੇ ਇਕ ਬੱਚੇ ਅਰਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੰਜੀਵ ਬੱਬੂ ਦੇ ਭਰਾ ਵਿਪਨ ਨੇ ਦੱਸਿਆ ਕਿ ਬੱਚੇ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਨੇ ਸੰਜੀਵ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਜਦਕਿ ਇਲਾਕੇ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਤੋਂ ਬਾਅਦ ਸੰਜੀਵ ਬਹੁਤ ਜ਼ਿਆਦਾ ਡਰ ਗਿਆ ਤੇ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

RELATED ARTICLES
POPULAR POSTS