8.2 C
Toronto
Friday, November 7, 2025
spot_img
Homeਪੰਜਾਬਸੁਰਿੰਦਰਜੀਤ ਕੌਰ ਦੀ ਨਵ-ਪ੍ਰਕਾਸ਼ਿਤ ਪੁਸਤਕ 'ਬੱਚੇ ਮਿੱਠੜੇ ਮੇਵੇ' ਬੱਚਿਆਂ ਲਈ ਅਣਮੁੱਲਾ 'ਤੋਹਫਾ'

ਸੁਰਿੰਦਰਜੀਤ ਕੌਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਬੱਚੇ ਮਿੱਠੜੇ ਮੇਵੇ’ ਬੱਚਿਆਂ ਲਈ ਅਣਮੁੱਲਾ ‘ਤੋਹਫਾ’

ਬੱਚਿਆਂ ਲਈ ਲਿਖਣਾ ਬਹੁਤ ਮੁਸ਼ਕਲ ਕਾਰਜ ਹੈ। ਇਸਦੇ ਲਈ ਲੇਖਕ ਨੂੰ ਪਹਿਲਾਂ ਉਨ÷ ਾਂ ਦੇ ਪੱਧਰ ‘ਤੇ ਜਾ ਕੇ ਸੋਚਣਾ ਪੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਹੀ ਕੁਝ ਲਿਖਣ ਦਾ ਮਨ ਬਨਾਉਣਾ ਪੈਂਦਾ ਹੈ। ਸ਼ਾਇਦ ਏਸੇ ਲਈ ਹੀ ਬੱਚਿਆਂ ਲਈ ਪੁਸਤਕ ਲਿਖਣ ਵਾਲੇ ਲੇਖਕਾਂ ਦੀ ਗਿਣਤੀ ਬਹੁਤ ਘੱਟ ਹੈ। ਬਾਲ-ਪੁਸਤਕਾਂ ਦੇ ਲੇਖਕਾਂ ਡਾ. ਦਰਸ਼ਨ ਸਿੰਘ ਆਂਸ਼ਟ, ਡਾ. ਸੰਤੋਖ ਸਿੰਘ ਸ਼ਹਰਯਾਰ, ਸੁਖਦੇਵ ਮਾਦਪੁਰੀ, ਕਮਲਜੀਤ ਨੀਲੋਂ, ਬੀਬਾ ਬਲਵੰਤ, ਮਲਵਿੰਦਰ ਨਾਲ ਉਂਗਲਾਂ ‘ਤੇ ਗਿਣਨ-ਯੋਗ ਲੇਖਕਾਂ ਵਿੱਚ ਇੱਕ ਮਹੱਤਵਪੂਰਨ ਨਾਂ ਡਾ. ਸੁਰਿੰਦਰਜੀਤ ਕੌਰ ਦਾ ਹੈ।
ਮੈਡਮ ਸੁਰਿੰਦਰਜੀਤ ਦੀ ਬਾਲ-ਪੁਸਤਕ ‘ਬੱਚੇ ਮਿੱਠੜੇ ਮੇਵੇ’ ਉਨ÷ ਾਂ ਦੀਆਂ ਅੱਠਵੀਂ ਜਮਾਤ ਤੱਕ ਦੇ ਪੱਧਰ ਦੇ ਬੱਚਿਆਂ ਲਈ ਛਪੀਆਂ ਪੰਜ ਛੋਟੀਆਂ ਪੁਸਤਕਾਂ ‘ਪ੍ਰਕਿਰਤੀ ਤੇ ਵਾਤਾਵਰਨ’, ‘ਪੰਛੀਆਂ ਨੇ ਧਰਤ ਸਜਾਈ’, ‘ਰੁੱਖਾਂ ਹੇਠ ਹੋਈਏ ਇੱਕ-ਮਿੱਕ’, ‘ਸ਼ਾਲ ਵਾਲਾ ਛੇਲਾ’ ਅਤੇ ‘ਖੋਜੀ ਬਾਬਾ’ ਦਾ ਸੰਗ੍ਰਹਿ ਹੈ ਜੋ 2024 ਵਿਚ ‘ਪੰਜ ਨਦ ਪ੍ਰਕਾਸ਼ਨ, ਲਾਂਬੜਾ’ (ਜਲੰਧਰ) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ÷ ਾਂ ਦੀਆਂ ਅੱਠ ਕਵਿਤਾਵਾਂ, ਕਹਾਣੀਆਂ ਤੇ ਲਲਿਤ ਨਿਬੰਧਾਂ ਦੀਆਂ 1998 ਤੋਂ 2008 ਦਰਮਿਆਨ ਛਪ ਚੁੱਕੀਆਂ ਹਨ, ਜਿਨ÷ ਾਂ ਵਿੱਚੋਂ ਤਿੰਨ ‘ਜਦੋਂ ਸੂਰਜ ਚੜ÷ ਦਾ ਹੈ’ (2007), ‘ਨਿੱਕੇ-ਨਿੱਕੇ ਮਣਕੇ’ (2008) ਅਤੇ ‘ਬ੍ਰਹਿਮੰਡ ਦੀ ਘਟਨਾ'(2008) ਬੱਚਿਆਂ ਲਈ ਹਨ। ਇਨ÷ ਾਂ ਤੋਂ ਇਲਾਵਾ ਉਨ÷ ਾਂ ਵੱਲੋਂ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕੀਤਾ ਕੀਤਾ ਗਿਆ ਬਾਲ-ਨਾਵਲ ‘ਰਾਜਾ ਜੋ ਬੰਟੇ ਖੇਡਦਾ ਸੀ’ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਵੱਲੋਂ 2005 ਵਿੱਚ ਛਾਪਿਆ ਗਿਆ। ਉਨ÷ ਾਂ ਕਈ ਹੋਰ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ। ਇਸ ਤਰ÷ ਾਂ ਅਸੀਂ ਵੇਖਦੇ ਹਾਂ ਕਿ ਮੈਡਮ ਸੁਰਿੰਦਰਜੀਤ ਦੀ ਬਾਲ-ਸਾਹਿਤ ਉੱਪਰ ਕਾਫ਼ੀ ਪਕੜ ਹੈ ਅਤੇ ਬੱਚਿਆਂ ਪ੍ਰਤੀ ਉਹ ਇਹ ਸੇਵਾ ਨਿਰੰਤਰ ਨਿਭਾਅ ਰਹੇ ਹਨ।
ਹਥਲੀ ਪੁਸਤਕ ਬਾਰੇ ਗੱਲ ਕਰੀਏ ਤਾਂ ਸਹਿਜੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਦੇ ਪੱਧਰ ‘ਤੇ ਜਾ ਕੇ ਮਾਵਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ‘ਲੋਰੀਆਂ’ ਦੇ ਰੂਪ ਵਿਚ ਬਾਲ-ਕਵਿਤਾਵਾਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਵੱਲੋਂ ਰਾਤਾਂ ਨੂੰ ‘ਬਾਤਾਂ’ ਦੇ ਰੂਪ ਵਿਚ ਰੁੱਖਾਂ, ਪੰਛੀਆਂ ਤੇ ਜਾਨਵਰਾਂ ਬਾਰੇ ਬਾਲ- ਕਹਾਣੀਆਂ ਸਿਰਜ ਕੇ ਸੁਰਿੰਦਰਜੀਤ ਨੇ ਬੱਚਿਆਂ ਦੇ ਲਈ ਇਹ ਅਣਮੁੱਲਾ ਤੋਹਫ਼ਾ ਤਿਆਰ ਕੀਤਾ ਹੈ। ਪੁਸਤਕ ਦਾ ਆਰੰਭ ”ਦਾਮਨ ਸੰਕੋਚ ਚਲੋ” ਸਿਰਲੇਖ ਹੇਠ ਲੇਖਿਕਾ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਆਪਣੇ ਪੋਤਰੇ ਗੁਰੂ ਹਰਰਾਇ ਜੀ ਨੂੰ ਕੀਤੀ ਗਈ ‘ਨਸੀਹਤ’ ਨਾਲ ਬੜੇ ਵਧੀਆ ਢੰਗ ਨਾਲ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਸਤਵੇਂ ਗੁਰੂ ਹਰਰਾਇ ਸਾਹਿਬ ਨਾਲ ਇੱਕ ਦਿਨ ਕੀਰਤਪੁਰ ਸਾਹਿਬ ਵਿੱਚ ਸੈਰ ਕਰ ਰਹੇ ਸਨ। ਸੈਰ ਕਰਦਿਆਂ ਗੁਰੂ ਹਰ ਰਾਇ ਜੀ ਦੇ ਲੰਮੇ ਚੋਲ਼ੇ ਦੀ ਕੰਨੀ ਨਾਲ ਅੜ ਕੇ ਇਕ ਟਹਿਕਦਾ ਫੁੱਲ ਟੁੱਟ ਕੇ ਜ਼ਮੀਨ ‘ਤੇ ਡਿੱਗ ਗਿਆ। ਉਸ ਡਿੱਗੇ ਹੋਏ ਫੁੱਲ ਨੂੰ ਵੇਖ ਕੇ ਗੁਰੂ ਹਰ ਰਾਇ ਜੀ ਉਦਾਸ ਹੋ ਗਏ ਅਤੇ ਉਨ÷ ਾਂ ਨੂੰ ਉਦਾਸ ਵੇਖ ਕੇ ਗੁਰੂ ਹਰ ਗੋਬਿੰਦ ਸਿੰਘ ਜੀ ਕਹਿਣ ਲੱਗੇ, ”ਜੇਕਰ ਵੱਡਾ ਚੋਲ਼ਾ ਪਹਿਨਣਾ ਹੈ ਤਾਂ ਦਾਮਨ ਸੰਕੋਚ ਕੇ ਚੱਲਣਾ ਚਾਹੀਦਾ ਹੈ।” ਭਾਵ, ਜਿੰਨੀ ਵੱਡੀ ਜ਼ਿੰਮੇਂਵਾਰੀ ਹੋਵੇ, ਸਾਨੂੰ ਓਨਾ ਹੀ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ। ਲੇਖਿਕਾ ਦਾ ਕਹਿਣਾ ਹੈ ਕਿ ਬਚਪਨ ਦੀ ਇਸ ਸਿੱਖਿਆ ਦਾ ਗੁਰੂ ਹਰਰਾਇ ਜੀ ਉੱਪਰ ਏਨਾ ਅਸਰ ਹੋਇਆ ਕਿ ਉਨ÷ ਾਂ ਨੇ ਆਪਣੇ ਜੀਵਨ-ਕਾਲ ਵਿਚ ਵਾਤਾਵਰਣ ਦੀ ਸ਼ੁੱਧਤਾ ਤੇ ਹਰਿਆਵਲ ਲਈ ਅਨੇਕਾਂ ਹੀ ਬਾਗ਼-ਬਗ਼ੀਚੇ ਲਗਵਾਏ। ਪੁਸਤਕ ਦੀ ਇੱਕ ਹੋਰ ਖ਼ੂਬੀ ਇਹ ਵੀ ਹੈ ਕਿ ਇਸਦਾ ਮੁੱਖ-ਬੰਦ ਵੀ ‘ਬੱਚੇ, ਫੁੱਲ ਤੇ ਫ਼ਸਲਾਂ’ ਦੇ ਸਿਰਲੇਖ ਨਾਲ ਕਾਵਿਕ ਰੂਪ ਵਿੱਚ ਲਿਖਿਆ ਗਿਆ ਹੈ।
ਪੁਸਤਕ ਦੇ ਪਹਿਲੇ ਭਾਗ ‘ਪ੍ਰਕਿਰਤੀ ਤੇ ਪਰਿਆਵਰਨ’ ਵਿਚ ਛੇ ਬਾਲ-ਲੇਖ ਸ਼ਾਮਲ ਕਿਤੇ ਗਏ ਹਨ। ਪਹਿਲੇ ਲੇਖ ‘ਕੀੜੀਆਂ ਨੇ ਸਲਾਹ ਕੀਤੀ’ ਵਿਚ ਕੀੜੀਆਂ ਇਕੱਠੀਆਂ ਹੋ ਕੇ ਕੰਡਿਆਲੇ ਕੀੜੇ ਦਾ ਡੱਟ ਕੇ ਮੁਕਾਬਲਾ ਕਰਦੀਆਂ ਹਨ ਜੋ ਉਨ÷ ਾਂ ਨੂੰ ਇਕੱਲੀ-ਇਕੱਲੀ ਨੂੰ ਮਾਰ ਕੇ ਖਾਣਾ ਚਾਹੁੰਦਾ ਹੈ ਪਰ ਉਨ÷ ਾਂ ਦੇ ‘ਏਕੇ’ ਅੱਗੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਅਤੇ ਕੀੜੀਆਂ ਉਸ ਨੂੰ ਮਾਰ ਕੇ ਆਪਣੀ ਰੱਖਿਆ ਕਰਦੀਆਂ ਹਨ। ਦੂਸਰੇ ਲੇਖ ‘ਪ੍ਰਕਿਰਤੀ ਤੇ ਪਰਿਆਵਰਨ’ ਵਿੱਚ ‘ਮੋਮਜਾਮੇ’ (ਪਲਾਸਟਿਕ) ਦੇ ਲਿਫ਼ਾਫਿਆਂ ਦੀ ਥਾਂ ਕਾਗ਼ਜ਼ ਦੇ ਲਿਫ਼ਾਫ਼ੇ ਵਰਤਣ ਦਾ ਸੁਹਿਰਦ ਮਸ਼ਵਰਾ ਦਿੱਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਇੱਕ ਕੰਪਨੀ ਨੇ ਮੱਕੀ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ ਜਿਸ ਤੋਂ ਪਾਣੀ ਵਿੱਚ ਜਲਦੀ ਹੀ ਘੁਲ਼-ਮਿਲ਼ ਜਾਣ ਲਿਫ਼ਾਫ਼ੇ ਬਣਾਏ ਜਾਂਦੇ ਹਨ। ਇਸ ਤੋਂ ਅਗਲਾ ਲੇਖ ਨਿੰਮ ਦੇ ਗੁਣਕਾਰੀ ਰੁੱਖ ਬਾਰੇ ਹੈ ਜੋ ਵਾਤਾਵਰਣ ਵਿਚ ਫ਼ੈਲੀ ਗੰਦੀ ਹਵਾ ਨੂੰ ਸਾਫ਼ ਕਰਦਾ ਹੈ ਅਤੇ ਇਸ ਦੇ ਪੱਤਿਆਂ, ਛਿੱਲ ਤੇ ਜੜ÷ ਾਂ ਤੋਂ ਉਪਯੋਗੀ ਦਵਾਈਆਂ ਬਣਾਈਆਂ ਜਾਂਦੀਆਂ ਹਨ। ਏਸੇ ਤਰ÷ ਾਂ ‘ਧਰਤੀ ਅੰਦਰਲਾ ਖ਼ਜ਼ਾਨਾ’ ਨਾਮਕ ਲੇਖ ਵਿੱਚ ਸਖ਼ਤ ਮਿਹਨਤ ਨਾਲ ਧਰਤੀ ਵਿੱਚੋਂ ਫ਼ਸਲਾਂ ਰੂਪੀ ‘ਖ਼ਜ਼ਾਨਾ’ ਲੱਭਣ ਦੀ ਗੱਲ ਬਾਖ਼ੂਬੀ ਕੀਤੀ ਗਈ ਹੈ। ਪੰਜਵੇਂ ਲੇਖ ‘ਨਜ਼ਰ’ ਵਿੱਚ ਗ਼ਰੀਬਾਂ ਦੇ ਬੱਚਿਆਂ ਦੀ ਤਰਸਯੋਗ ਹਾਲਤ ਦਰਸਾਈ ਗਈ ਹੈ ਅਤੇ ਅਖ਼ੀਰਲੇ ਲੇਖ ‘ਗੁਟਾਰਾਂ ਪੀਘਾਂ ਝੂਟਦੀਆਂ’ ਵਿੱਚ ਰੁੱਖਾਂ ਦੀਆਂ ਟਾਹਣੀਆਂ ਨਾਲ ਲਮਕਦੀਆਂ ਗੁਟਾਰਾਂ ਦੇ ਨਾਲ ਘੁੱਗੀਆਂ, ਤੋਤਿਆਂ ਤੇ ਚਿੜੀਆਂ ਦੇ ਮਿਲ਼ ਕੇ ਖੇਡਣ ਨੂੰ ਬੜੇ ਰੌਚਕ ਢੰਗ ਨਾਲ ਵਿਖਾਇਆ ਗਿਆ ਹੈ।
ਕਵਿਤਾਵਾਂ ਵਾਲੇ ਦੂਸਰੇ ਤੇ ਤੀਸਰੇ ਭਾਗ ਵਿੱਚ ਪੰਛੀਆਂ, ਫੁੱਲਾਂ, ਰੁੱਖਾਂ ਤੇ ਜਾਨਵਰਾਂ ਦੀ ਗੱਲ ਹੋਰ ਵੀ ਰੌਚਕਤਾ ਤੇ ਖ਼ੂਬਸੂਰਤੀ ਨਾਲ ਕੀਤੀ ਗਈ ਹੈ। ਇਨ÷ ਾਂ ਵਿਚਲੀਆਂ ਕਵਿਤਾਵਾਂ ਦੇ ਸਿਰਲੇਖ ‘ਬੱਚੇ, ਰੁੱਖ ਤੇ ਪੰਛੀ’, ‘ਰੁੱਖਾਂ ਹੇਠ ਹੋਈਏ ਇੱਕ ਮਿੱਕ ਇੱਕ’, ‘ਉੱਡ ਨੀ ਚਿੜੀਏ’, ‘ਚਿੜੀ ਦੇ ਬੋਟ’, ‘ਕੋਇਲ’, ‘ਘੁੱਗੀ ਦੇ ਬੱਚੜੇ ਟੁਣੋ-ਮੁਣੋ’, ‘ਨੱਚ ਘੁੱਗੀਏ’, ‘ਬਲੂੰਗੜੇ’, ਆਦਿ ਇਸ ਦੀ ਭਰਪੂਰ ਹਾਮੀ ਭਰਦੇ ਹਨ। ਕਵਿਤਾ ‘ਖਿੱਚੜ-ਭੱਪਾ’ ਵਿੱਚ ਵੀ ਅਮਨ ਤੇ ਸ਼ਾਂਤੀ ਦੀ ਪ੍ਰਤੀਕ ਘੁੱਗੀ ਦੇ ਬੱਚੜੇ ‘ਟੁਣੂ’ ਤੇ ‘ਮੁਣੂ’ ਹਨ। ‘ਮਛਲੀ’ ਕਵਿਤਾ ਵਿੱਚ ਮਛਲੀ ਗਿੱਟੇ-ਗਿੱਟੇ, ਗੋਡੇ-ਗੋਡੇ, ਮੋਢੇ-ਮੋਢੇ ਪਾਣੀ ਵਿੱਚ ਤਰਦੀ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਰੁੱਖਾਂ, ਪੰਛੀਆਂ ਤੇ ਜਾਨਵਰਾਂ ਦੇ ਆਲ਼ੇ-ਦੁਆਲ਼ੇ ਘੁੰਮਦੀਆਂ ਹਨ, ਕਿਉਂਕਿ ਇਹ ਸਾਰੇ ਬੱਚਿਆਂ ਦੇ ਦੋਸਤ ਹਨ ਤੇ ਬੱਚੇ ਇਨ÷ ਾਂ ਨੂੰ ਬਹੁਤ ਪਿਆਰ ਕਰਦੇ ਹਨ। ਹੋਰ ਕਵਿਤਾਵਾਂ ਵਿੱਚ ਆਸਮਾਨ, ਟੈਲੀਵਿਜ਼ਨ, ਪਾਲਕੀ ਝੂਲਾ (ਪੀਂਘ) ਅਤੇ ਬੱਚਿਆਂ ਦੇ ਰੇਤ ਨਾਲ ਖੇਡਣ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਇਨ÷ ਾਂ ਤੋਂ ਇਲਾਵਾ ‘ਅੰਮ੍ਰਿਤਸਰ ਦੀ ਸੈਰ’ ਅਤੇ ‘ਵਿਸਾਖੀ ਦਾ ਗੀਤ’ ਆਦਿ ਕਵਿਤਾਵਾਂ ਬੱਚਿਆਂ ਨੂੰ ਮਨੋਰੰਜਨ ਦੇ ਨਾਲ ਨਾਲ ਇਤਿਹਾਸਕ ਤੇ ਸੱਭਿਆਚਾਰਕ ਜਾਣਕਾਰੀ ਵੀ ਪ੍ਰਦਾਨ ਕਰਦੀਆਂ ਹਨ।
ਕਹਾਣੀਆਂ ਦੇ ਚੌਥੇ ਤੇ ਪੰਜਵੇਂ ਭਾਗ ਵਿਚਲੀਆਂ ਕਹਾਣੀਆਂ ਮਨ ਪ੍ਰਚਾਉਣ ਦੇ ਨਾਲ ਨਾਲ ਬੱਚਿਆਂ ਦੀ ਜੀਵਨ-ਸ਼ੈਲੀ ਨੂੰ ਉਸਾਰੂ ਬਨਾਉਣ ਲਈ ਕਈ ਸਾਰਥਿਕ ਸੁਨੇਹੇ ਦਿੰਦੀਆਂ ਹਨ। ਉਦਾਹਰਣ ਵਜੋਂ, ਪਹਿਲੀ ਕਹਾਣੀ ‘ਬਗ਼ੀਚਾ’ ਵਿੱਚ ਬਗ਼ੀਚਾ ਸਿੰਘ ਉਰਫ਼ ‘ਬਾਬਾ ਬਗ਼ੀਚਾ’ ਆਪਣੇ ਪਰਿਵਾਰ ਦੇ ਜੀਆਂ ਨਾਲ ਮਿਲ਼ ਕੇ ਪਹਿਲਾਂ ਸਜਾਵਟੀ ਫੁੱਲਾਂ ਦੀ ਪਨੀਰੀ ਬੀਜਦਾ ਹੈ ਅਤੇ ਫਿਰ ਨਿੱਕੇ-ਨਿੱਕੇ ਬੂਟਿਆਂ ਨੂੰ ਗਮਲਿਆਂ ਵਿੱਚ ਲਗਾ ਕੇ ਰੰਗ-ਬਰੰਗੇ ਫੁੱਲਾਂ ਤੇ ਫਲ਼ਾਂ ਦੇ ਪੌਦੇ ਤਿਆਰ ਕਰਦਾ ਹੈ। ‘ਕਲਗੀ ਵਾਲੀ ਚਿੜੀ’ ਵਿੱਚ ਰੁੱਖਾਂ ਨੂੰ ਕੱਟੇ ਜਾਣ ਦੀ ਗੱਲ ਬਹੁਤ ਵਧੀਆ ਤਰ÷ ਾਂ ਕੀਤੀ ਗਈ ਹੈ। ‘ਬਗੀਚਾ ਸਿੰਘ’ ਨਾਂ ਦਾ ਪਾਤਰ ਇਸ ਕਹਾਣੀ ਵਿੱਚ ਅਤੇ ਇਸ ਤੋਂ ਅਗਲੀ ਕਹਾਣੀ ‘ਜੰਗਲ ਵੱਸਦੇ ਰਹਿਣ’ ਵਿੱਚ ਜੰਗਲਾਂ ਦੇ ਕੱਟੇ ਜਾਣ ਦੇ ਵਿਰੁੱਧ ਆਪਣੀ ਆਵਾਜ਼ ਉਠਾਉਂਦਾ ਹੈ। ‘ਝਾਂਜਰਾਂ ਵਾਲੀ ਪਰੀ’ ਵਿੱਚ ਪਾਣੀ ਦੇ ਪਰਦੂਸ਼ਣ ਦੀ ਸਮੱਸਿਆ ਨੂੰ ਬਹੁਤ ਵਧੀਆ ਉਭਾਰਿਆ ਗਿਆ ਹੈ।
‘ਖੋਜੀ ਬਾਬਾ’ ਅਤੇ ‘ਸ਼ਾਲ ਵਾਲਾ ਛੇਲਾ’ ਪੁਸਤਕ ਦੀਆਂ ਸਿਰਮੌਰ ਕਹਾਣੀਆਂ ਹਨ। ਇਨ÷ ਾਂ ਵਿੱਚ ‘ਸ਼ੈਤਾਨ’ ਆਪਣੇ ‘ਸ਼ੈਤਾਨਪੁਣੇ’ ਦਾ ਜਾਦੂ ਇਸਤੇਮਾਲ ਕਰਦਾ ਹੈ। ਪਹਿਲੀ ਕਹਾਣੀ ‘ਖੋਜੀ ਬਾਬਾ’ ਵਿੱਚ ਉਹ ਮਨੁੱਖਾਂ, ਰੁੱਖਾਂ ਅਤੇ ਪੰਛੀਆਂ ਵਿਚਕਾਰ ਪਾੜ ਪਾਉਂਦਾ ਹੈ। ਉਹ ਮਨੁੱਖ ਨੂੰ ਗੰਦੀਆਂ ਗਾਲਾਂ ਕੱਢਣੀਆਂ ਸਿਖਾਉਂਦਾ ਹੈ ਅਤੇ ਉਸ ਨੂੰ ਰੁੱਖਾਂ ਤੇ ਪੰਛੀਆਂ ਵਿਰੁੱਧ ਭੜਕਾਉਂਦਾ ਹੈ। ਅਖ਼ੀਰ, ਖੋਜੀ ਬਾਬਾ ਆਪਣੀ ਕਲਮ ਚੁੱਕਦਾ ਹੈ ਅਤੇ ਸ਼ੈਤਾਨ ਦੇ ਵਿਰੁੱਧ ਲਿਖ ਕੇ ਉਸ ਦੀ ਅਸਲੀਅਤ ਉਘਾੜਦਾ ਹੈ। ਦੂਸਰੀ ਕਹਾਣੀ ‘ਸ਼ਾਲ ਵਾਲਾ ਛੈਲਾ’ ਵਿੱਚ ‘ਵਣ-ਦੇਵਤਾ’ ਜਾਨਵਰਾਂ ਨੂੰ ਰੰਗ-ਬਰੰਗੀਆਂ ਪੁਸ਼ਾਕਾਂ ਪਹਿਨਾਅ ਕੇ ਘਰਾਂ ਨੂੰ ਤੋਰਦਾ ਹੈ ਪਰ ਸ਼ੈਤਾਨ ਰਾਤ ਨੂੰ ਉਨ÷ ਾਂ ਦੇ ਸੁੱਤੇ ਹੋਣ ‘ਤੇ ਸਾਰੇ ਕੱਪੜੇ ਚੁੱਕ ਕੇ ਦੇਵਤੇ ਕੋਲ਼ ਆ ਜਾਂਦਾ ਹੈ ਅਤੇ ਆਪਣੇ ਲਈ ਕੱਪੜਿਆਂ ਦੀ ਮੰਗ ਕਰਦਾ ਹੈ। ਵਣ-ਦੇਵਤਾ ਉਸ ਨੂੰ ਡਰਾਉਣਾ ਤੇ ਭਿਆਨਕ ਚਿਹਰਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਤੈਨੂੰ ਹੋਰ ਕੱਪੜਿਆਂ ਦੀ ਲੋੜ ਨਹੀਂ ਹੈ। ਸਾਰੇ ਜਾਨਵਰ ਸਵੇਰੇ ਆਪਣੇ ਕੱਪੜੇ ਗਾਇਬ ਵੇਖ ਕੇ ਦੇਵਤੇ ਕੋਲ਼ ਜਾਂਦੇ ਹਨ ਤੇ ਉਸ ਨੂੰ ਫ਼ਰਿਆਦ ਕਰਦੇ ਹਨ। ਓਧਰ ਮਨੁੱਖ ਦਾ ਪਰਿਵਾਰ ਸਰਦੀ ਨਾਲ ਕੰਬ ਰਿਹਾ ਹੈ ਅਤੇ ਉਹ ਵੀ ਆਪਣੇ ਨੇੜੇ ਰਹਿੰਦੇ ਛੇਲੇ ਦੇ ਨਾਲ ਉੱਥੇ ਪਹੁੰਚ ਜਾਂਦਾ ਹੈ। ਮਨੁੱਖ ਨੂੰ ਉਸ ਦੇਵਤੇ ਨੇ ਕੂਲ਼ੀ ਚਮੜੀ ਦਿੱਤੀ ਅਤੇ ਨਾਲ ਹੀ ਸੋਚਣ ਵਾਲਾ ਦਿਮਾਗ਼ ਦਿੱਤਾ ਜਿਸ ਨਾਲ ਉਹ ਬਦਲਦੀਆਂ ਰੁੱਤਾਂ ਨਾਲ ਸਰਦੀ ਤੇ ਗਰਮੀ ਤੋਂ ਬਚਣ ਲਈ ਖ਼ੁਦ ਆਪਣੇ ਕੱਪੜੇ ਤਿਆਰ ਕਰਨ ਲੱਗਾ। ਇਸ ਤਰ÷ ਾਂ ਇਹ ਸਾਰੀਆਂ ਕਹਾਣੀਆਂ ਬੱਚਿਆਂ ਲਈ ਬੜੀਆਂ ਦਿਲਚਸਪ ਤੇ ਸਿਖਿਆਦਾਇਕ ਹਨ।
ਰੂਪਕ ਪੱਖੋਂ ਵੇਖਿਆ ਜਾਏ ਤਾਂ ਲੇਖਿਕਾ ਵੱਲੋਂ ਇਸ ਪੁਸਤਕ ਵਿੱਚ ਤਿੰਨ ਸਾਹਿਤਕ-ਵਿਧਾਆਂ ਕਵਿਤਾਵਾਂ, ਕਹਾਣੀਆਂ ਤੇ ਬਾਲ-ਲੇਖਾਂ ਵਿਚ ਮੁੱਖ ਤੌਰ ‘ਤੇ ਤਿੰਨ ਵਿਸ਼ੇ ਵਾਤਾਵਰਣ, ਰੁੱਖਾਂ ਅਤੇ ਪੰਛੀਆਂ ਦੇ ਲਏ ਗਏ ਹਨ। ਪੁਸਤਕ ਵਿਚ ਪਿੱਪਲ ਤੇ ਬੋਹੜ ਵਰਗੇ ਸੰਘਣੀ ਛਾਂ ਦੇਣ ਵਾਲੇ ਰੁੱਖਾਂ ਅਤੇ ਨਿੰਮ ਵਰਗੇ ਗੁਣਕਾਰੀ ਰੁੱਖਾਂ ਦੀ ਦਿਨੋਂ-ਦਿਨ ਘਟ ਰਹੀ ਗਿਣਤੀ ਉੱਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਰੁੱਖਾਂ ਦੇ ਕੱਟੇ ਜਾਣ ਕਾਰਨ ਘੁੱਗੀਆਂ, ਗੁਟਾਰਾਂ, ਚਿੜੀਆਂ, ਬਿਜੜਿਆਂ, ਕਾਵਾਂ, ਕਬੂਤਰਾਂ, ਮੋਰਾਂ ਤੇ ਕੋਇਲਾਂ, ਆਦਿ ਦੇ ‘ਰੈਣ-ਬਸੇਰੇ’ ਲਈ ਜਗ÷ ਾ ਨਾ ਹੋਣ ਕਰਕੇ ਇਹ ਪੰਛੀ ਅਲੋਪ ਹੁੰਦੇ ਜਾ ਰਹੇ ਹਨ ਜੋ ਸਾਡੇ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸ਼ਬਦ-ਜੋੜਾਂ ਦੀਆਂ ਛੋਟੀਆਂ-ਮੋਟੀਆਂ ਕੁਝ ਕੁ ਗ਼ਲਤੀਆਂ ਦੇ ਬਾਵਜੂਦ ਇਹ ਪੁਸਤਕ ਬੱਚਿਆਂ ਲਈ ਬੜੀ ਉਪਯੋਗੀ ਹੈ। ਇਹ ਗ਼ਲਤੀਆਂ ਵੀ ਇਸ ਦੇ ਅਗਲੇ ਸੰਸਕਰਣ ਵਿੱਚ ਦੂਰ ਕੀਤੀਆਂ ਜਾ ਸਕਦੀਆਂ ਹਨ। ਬੱਚਿਆਂ ਲਈ ਇਹ ਮਹੱਤਵਪੂਰਨ ਪੁਸਤਕ ਲਿਆਉਣ ‘ਤੇ ਮੈਂ ਮੈਡਮ ਸੁਰਿੰਦਰਜੀਤ ਕੌਰ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਬੱਚਿਆਂ ਲਈ ਅੱਗੋਂ ਹੋਰ ਵੀ ਵਧੀਆ ‘ਤੋਹਫ਼ੇ’ ਲਿਆਉਣਗੇ।
***

 

RELATED ARTICLES
POPULAR POSTS