ਪੰਜਾਬ ਪਹੁੰਚੇ ਵਫਦ ਨੇ ਸਿੱਧੂ ਨੂੰ 4 ਜੁਲਾਈ ਨੂੰ ਅਮਰੀਕਾ ਪਹੁੰਚਣ ਲਈ ਕਿਹਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅਮਰੀਕਾ ਦਾ ਸਿੱਖ ਸੰਗਠਨ ‘ਸਿੱਖਸ ਆਫ ਅਮਰੀਕਾ’ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਕਰੇਗਾ। ਇਹ ਸਨਮਾਨ ਸਿੱਧੂ ਨੂੰ ਕਰਤਾਰਪੁਰ ਲਾਂਘੇ ਲਈ ਅਵਾਜ਼ ਉਠਾਉਣ ਬਦਲੇ ਦਿੱਤਾ ਜਾਵੇਗਾ। ਇਹ ਜਾਣਕਾਰੀ ਸਿੱਖ ਸੰਗਠਨ ਦੇ ਡਾਇਰੈਕਟਰ ਜਸਦੀਪ ਸਿੰਘ ਜੱਸੀ ਨੇ ਦਿੱਤੀ ਹੈ। ਸੰਗਠਨ ਦੇ ਵਫਦ ਨੇ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨਾਲ ਮੁਲਾਕਾਤ ਵੀ ਕੀਤੀ। ਵਫਦ ਨੇ ਨਵਜੋਤ ਸਿੰਘ ਸਿੱਧੂ ਨੂੰ 4 ਜੁਲਾਈ ਨੂੰ ਅਮਰੀਕਾ ਪਹੁੰਚਣ ਲਈ ਕਿਹਾ ਅਤੇ ਇਸੇ ਦਿਨ ਹੀ ‘ਸਿੱਖ ਡੇਅ ਪਰੇਡ’ ਦਾ ਵੀ ਆਯੋਜਨ ਹੁੰਦਾ ਹੈ। ਵਫਦ ਦਾ ਕਹਿਣਾ ਸੀ ਇਸ ਖਾਸ ਮੌਕੇ ‘ਤੇ ਹੀ ਸਿੱਧੂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਵਫਦ ਆਉਂਦੇ ਦਿਨਾਂ ਵਿਚ ਸਿੱਧੂ ਨਾਲ ਵੀ ਮੁਲਾਕਾਤ ਕਰੇਗਾ। ਇਸ ਮੌਕੇ ਡਾ. ਨਵਜੋਤ ਕੌਰ ਨੇ ਵਫਦ ਨੂੰ ਪੰਜਾਬ ਵਿਚ ਚੱਲ ਰਹੇ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …