ਕਸ਼ਮੀਰ ਘਾਟੀ ਵਿਚ 21 ਦਿਨਾਂ ਵਿਚ 18 ਅੱਤਵਾਦੀ ਮਾਰੇ
ਇਨ੍ਹਾਂ ਵਿਚ ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਵੀ ਸ਼ਾਮਲ
ਸ੍ਰੀਨਗਰ/ਬਿਊਰੋ ਨਿਊਜ਼
ਪੁਲਵਾਮਾ ਵਿਚ ਸੀ.ਆਰ.ਪੀ.ਐਫ. ‘ਤੇ ਹੋਏ ਫਿਦਾਈਨ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ 21 ਦਿਨਾਂ ਵਿਚ ਕਸ਼ਮੀਰ ਘਾਟੀ ਦੇ 18 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਤਰਾਲ ਵਿਚ ਹੋਏ ਮੁਕਾਬਲੇ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ। ਇਸ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀਆਂ ਵਿਚ ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਮੁਦਾਸਿਰ ਅਹਿਮਦ ਖਾਨ ਅਤੇ ਕਾਮਰਾਨ ਵੀ ਸ਼ਾਮਲ ਹੈ ਅਤੇ ਇਕ ਅੱਤਵਾਦੀ ਖਾਦਿਲ ਪਾਕਿਸਤਾਨੀ ਸੀ। ਜਾਣਕਾਰੀ ਮਿਲੀ ਹੈ ਕਿ ਮੁੱਦਾਸਿਰ ਨੇ ਜਵਾਨਾਂ ‘ਤੇ ਹਮਲੇ ਲਈ ਗੱਡੀ ਅਤੇ ਵਿਸਫੋਟ ਦਾ ਪ੍ਰਬੰਧ ਕੀਤਾ ਸੀ। ਪ੍ਰੈਸ ਕਾਨਫਰੰਸ ਵਿਚ ਫੌਜ ਦੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਦੱਸਿਆ ਕਿ ਮਾਰੇ ਗਏ 18 ਅੱਤਵਾਦੀਆਂ ਵਿਚ 14 ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ ਅਤੇ ਇਨ੍ਹਾਂ ਵਿਚੋਂ 8 ਪਾਕਿਸਤਾਨੀ ਵੀ ਸਨ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …