Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਦੇ ਜੰਮੂ ਦੌਰੇ ਤੋਂ ਪਹਿਲਾਂ ਪਾਕਿਸਤਾਨ ਨੇ ਕਸ਼ਮੀਰ ‘ਚ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ

ਪ੍ਰਧਾਨ ਮੰਤਰੀ ਮੋਦੀ ਦੇ ਜੰਮੂ ਦੌਰੇ ਤੋਂ ਪਹਿਲਾਂ ਪਾਕਿਸਤਾਨ ਨੇ ਕਸ਼ਮੀਰ ‘ਚ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ

ਚਾਰ ਦਿਨਾਂ ਵਿਚ ਦੂਜਾ ਜਵਾਨ ਸ਼ਹੀਦ, ਚਾਰ ਆਮ ਨਾਗਰਿਕਾਂ ਦੀ ਵੀ ਗਈ ਜਾਨ
ਸ੍ਰੀਨਗਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਦੌਰੇ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਕਸ਼ਮੀਰ ਦੇ ਆਰ ਐਸ ਪੁਰਾ ਅਤੇ ਅਰਨੀਆ ਸੈਕਟਰ ਵਿਚ ਪਾਕਿ ਰੇਂਜਰਜ਼ ਨੇ ਲੰਘੀ ਰਾਤ ਵੱਡੇ ਹਥਿਆਰਾਂ ਨਾਲ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿਚ ਬੀਐਸਐਫ ਦਾ ਜਵਾਨ ਸੀਤਾ ਰਾਮ ਉਪਾਧਿਆਏ ਸ਼ਹੀਦ ਹੋ ਗਿਆ। ਇਸ ਤਰ੍ਹਾਂ ਲੰਘੇ ਚਾਰ ਦਿਨਾਂ ਵਿਚ ਇਹ ਦੂਜਾ ਜਵਾਨ ਸ਼ਹੀਦ ਹੋਇਆ ਹੈ। ਜਦਕਿ ਚਾਰ ਆਮ ਨਾਗਰਿਕਾਂ ਦੀ ਜਾਨ ਵੀ ਚਲੀ ਗਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 19 ਮਈ ਨੂੰ ਜੰਮੂ ਜਾਣਗੇ। ਇਸ ਤੋਂ ਪਹਿਲਾਂ ਪਾਕਿਸਤਾਨ 14 ਮਈ ਤੋਂ ਹੁਣ ਤੱਕ ਤਿੰਨ ਵਾਰ ਕੰਟਰੋਲ ਰੇਖਾ ‘ਤੇ ਭਾਰਤੀ ਇਲਾਕੇ ਵਿਚ ਗੋਲੀਬਾਰੀ ਕਰ ਚੁੱਕਾ ਹੈ। ਪਾਕਿ ਦੀ ਗੋਲੀਬਾਰੀ ਦਾ ਭਾਰਤੀ ਫੌਜ ਦੇ ਜਵਾਨਾਂ ਵਲੋਂ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …