21.8 C
Toronto
Sunday, October 5, 2025
spot_img
Homeਭਾਰਤਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਲਈ ਬੀਸੀਸੀਆਈ ਨੇ 15 ਮੈਂਬਰੀ ਭਾਰਤੀ ਟੀਮ...

ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਲਈ ਬੀਸੀਸੀਆਈ ਨੇ 15 ਮੈਂਬਰੀ ਭਾਰਤੀ ਟੀਮ ਦਾ ਐਲਾਨ

ਰੋਹਿਤ ਸ਼ਰਮਾ ਕਪਤਾਨ ਤੇ ਹਾਰਦਿਕ ਪਾਂਡਿਆ ਨੂੰ ਬਣਾਇਆ ਉਪ ਕਪਤਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਅੱਜ ਐਲਾਨ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੀਫ਼ ਸਿਲੈਕਟਰ ਅਜੀਤ ਅਗਰਕਰ ਨੇ ਅੱਜ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜ 30 ਮਿੰਟ ‘ਤੇ 15 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਸ੍ਰੀਲੰਕਾ ਦੇ ਕੈਂਡੀ ‘ਚ ਹੋਈ ਪ੍ਰੈਸ ਕਾਨਫਰੰਸ ‘ਚ ਅਜੀਤ ਅਗਰਕਰ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀ ਮੌਜੂਦ ਸਨ। ਕ੍ਰਿਕਟ ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ ਜਦਕਿ ਉਪ ਕਪਤਾਨ ਹਾਰਦਿਕ ਪਾਂਡਿਆ ਹੋਣਗੇ। ਚੁਣੀ ਗਈ ਟੀਮ ਵਿਚ ਸੱਤ ਬੱਲੇਬਾਜ਼, ਚਾਰ ਗੇਂਦਬਾਜ਼ ਅਤੇ ਚਾਰ ਆਲ ਰਾਊਂਡਰ ਸ਼ਾਮਲ ਹਨ। ਜਦਕਿ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਸ਼ੁਭਮਨ ਗਿੱਲ, ਕੇਐੱਲ ਰਾਹੁਲ, ਹਾਰਦਿਕ ਪਾਂਡਿਆ (ਉਪ-ਕਪਤਾਨ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਈਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਦਾ ਨਾਮ ਸ਼ਾਮਲ ਹੈ। ਭਾਰਤ ਵਿਚ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਣ ਜਾ ਰਹੀ ਹੈ ਜਦਕਿ ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਚੇਨਈ ਦੇ ਚੇਪਕ ਮੈਦਾਨ ਵਿਚ ਆਸਟਰੇਲੀਆ ਨਾਲ ਹੋਵੇਗਾ।

RELATED ARTICLES
POPULAR POSTS