27.2 C
Toronto
Sunday, October 5, 2025
spot_img
Homeਭਾਰਤਨਵੀਂ ਦਿੱਲੀ ’ਚ ਨਵਾਂ ਸੰਸਦ ਭਵਨ ਬਣ ਕੇ ਹੋਇਆ ਤਿਆਰ

ਨਵੀਂ ਦਿੱਲੀ ’ਚ ਨਵਾਂ ਸੰਸਦ ਭਵਨ ਬਣ ਕੇ ਹੋਇਆ ਤਿਆਰ

ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਕਰਨਗੇ ਨਵੀਂ ਇਮਾਰਤ ਦਾ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਨਵਾਂ ਸੰਸਦ ਭਵਨ ਬਣ ਕੇ ਤਿਆਰ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਆਉਂਦੀ 28 ਮਈ ਨੂੰ ਕਰਨਗੇ। ਜ਼ਿਕਰਯੋਗ ਹੈ ਕਿ 28 ਮਈ ਵਾਲੇ ਦਿਨ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜੈਅੰਤੀ ਵੀ ਹੈ। ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਬਣੀ ਇਹ ਇਮਾਰਤ ਪ੍ਰਧਾਨ ਮੰਤਰੀ ਦਾ ਡਰੀਮ ਪ੍ਰੋਜੈਕਟ ਹੈ। ਇਸਦਾ ਨਿਰਮਾਣ ਜਨਵਰੀ 2021 ਵਿਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ 28 ਮਹੀਨਿਆਂ ਵਿਚ ਬਣਾ ਲਿਆ ਗਿਆ। ਨਵਾਂ ਸੰਸਦ ਭਵਨ ਪੁਰਾਣੀ ਇਮਾਰਤ ਤੋਂ 17 ਹਜ਼ਾਰ ਸਕੁਏਅਰ ਫੁੱਟ ਵੱਡਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਸੱਦਾ ਦਿੱਤਾ। ਇਸਦੇ ਨਾਲ ਹੀ ਉਦਘਾਟਨ ਸਮਾਗਮ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ 30 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨਵੇਂ ਸੰਸਦ ਭਵਨ ਨੂੰ ਦੇਖਣ ਲਈ ਵੀ ਗਏ ਸਨ। ਉਨ੍ਹਾਂ ਨੇ ਅਧਿਕਾਰੀਆਂ ਕੋਲੋਂ ਇਮਾਰਤ ਦੇ ਨਿਰਮਾਣ ਸਬੰਧੀ ਜਾਣਕਾਰੀ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਪੁਰਾਣਾ ਸੰਸਦ ਭਵਨ 47 ਹਜ਼ਾਰ 500 ਵਰਗਮੀਟਰ ਵਿਚ ਹੈ, ਜਦਕਿ ਨਵੀਂ ਇਮਾਰਤ 64 ਹਜ਼ਾਰ 500 ਵਰਗਮੀਟਰ ਵਿਚ ਬਣਾਈ ਗਈ ਹੈ। ਨਵੇਂ ਸੰਸਦ ਭਵਨ ਵਿਚ 4 ਮੰਜ਼ਿਲਾਂ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਸ ਇਮਾਰਤ ’ਤੇ ਭੂਚਾਲ ਦਾ ਵੀ ਕੋਈ ਖਤਰਾ ਨਹੀਂ ਹੈ।

RELATED ARTICLES
POPULAR POSTS