
ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਚੱਲ ਰਹੇ ਆਨਲਾਈਨ ਨਿਊਜ਼ ਪੋਰਟਲ ਤੇ ਆਨਲਾਈਨ ਕੰਟੈਂਟ ਪ੍ਰੋਗਰਾਮ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਉਣਗੇ। ਇਸਦੀ ਨੋਟੀਫਿਕੇਸ਼ਨ ਅੱਜ ਕੇਂਦਰ ਸਰਕਾਰ ਨੇ ਜਾਰੀ ਕੀਤੀ ਹੈ। ਕੇਂਦਰ ਸਰਕਾਰ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਨਲਾਈਨ ਨਿਊਜ਼ ਪੋਰਟਲ, ਆਨਲਾਈਨ ਕੰਟੈਂਟ ਪ੍ਰੋਵਾਈਡਰ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਨਲਾਈਨ ਫਿਲਮਾਂ ਤੇ ਆਡੀਓ-ਵਿਜ਼ੂਅਲ ਪ੍ਰੋਗਰਾਮਾਂ, ਆਨਲਾਈਨ ਖ਼ਬਰਾਂ ਤੇ ਮੌਜੂਦਾ ਮਾਮਲਿਆਂ ਦੀ ਸਮਗਰੀ ਨੂੰ ਲਿਆਉਣ ਦਾ ਆਦੇਸ਼ ਦਿੰਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਸੁਪਰੀਮ ਕੋਰਟ ਵਿੱਚ ਇੱਕ ਕੇਸ ਵਿੱਚ ਵਕਾਲਤ ਕੀਤੀ ਸੀ ਕਿ ਟੀਵੀ ਨਾਲੋਂ ਆਨਲਾਈਨ ਮਾਧਿਅਮ ਨੂੰ ਨਿਯਮਤ ਕਰਨਾ ਮਹੱਤਵਪੂਰਨ ਹੈ।