Breaking News
Home / ਭਾਰਤ / ਭਾਰਤ ਦੇ 50ਵੇਂ ਚੀਫ ਜਸਟਿਸ ਬਣੇ ਡੀਵਾਈ ਚੰਦਰਚੂੜ

ਭਾਰਤ ਦੇ 50ਵੇਂ ਚੀਫ ਜਸਟਿਸ ਬਣੇ ਡੀਵਾਈ ਚੰਦਰਚੂੜ

44 ਸਾਲ ਪਹਿਲਾਂ ਪਿਤਾ ਵੀ ਬਣੇ ਸਨ ਸੁਪਰੀਮ ਕੋਰਟ ਦੇ ਚੀਫ ਜਸਟਿਸ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਜਸਟਿਸ ਡੀਵਾਈ ਚੰਦਰਚੂੜ ਭਾਰਤ ਦੇ 50ਵੇਂ ਚੀਫ ਜਸਟਿਸ ਹੋਣਗੇ। ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੀਫ ਜਸਟਿਸ ਚੰਦਰਚੂੜ ਦਾ ਕਾਰਜਕਾਲ 10 ਨਵੰਬਰ 2024 ਤੱਕ ਹੋਵੇਗਾ। ਲੰਘੀ 8 ਅਕਤੂਬਰ ਨੂੰ ਸਾਬਕਾ ਚੀਫ ਜਸਟਿਸ ਯੂਯੂ ਲਲਿਤ ਨੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੂੰ ਉਨ੍ਹਾਂ ਦੇ ਨਾਮ ਵੀ ਸਿਫਾਰਸ਼ ਕੀਤੀ ਸੀ। ਯੂਯੂ ਲਲਿਤ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਹਾਜ਼ਰੀ ਵਿਚ ਪਰਸਨਲੀ ਤੌਰ ’ਤੇ ਜਸਟਿਸ ਚੰਦਰਚੂੜ ਨੂੰ ਆਪਣੇ ਪੱਤਰ ਦੀ ਇਕ ਕਾਪੀ ਸੌਂਪੀ ਸੀ। ਦੱਸਣਯੋਗ ਹੈ ਕਿ ਜਸਟਿਸ ਚੰਦਰਚੂੜ ਦੇ ਪਿਤਾ ਜਸਟਿਸ ਵਾਈ.ਬੀ. ਚੰਦਰਚੂੜ 44 ਸਾਲ ਪਹਿਲਾਂ ਭਾਰਤ ਦੇ 16ਵੇਂ ਚੀਫ ਜਸਟਿਸ ਸਨ। ਉਨ੍ਹਾਂ ਦਾ ਕਾਰਜਕਾਲ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ, ਯਾਨੀ ਕਰੀਬ 7 ਸਾਲ ਰਿਹਾ। ਜਸਟਿਸ ਵਾਈ.ਬੀ. ਚੰਦਰਚੂੜ ਦੀ ਰਿਟਾਇਰਮੈਂਟ ਦੇ 37 ਸਾਲਾਂ ਬਾਅਦ ਉਨ੍ਹਾਂ ਦੇ ਬੇਟੇ ਜਸਟਿਸ ਡੀ.ਵਾਈ. ਚੰਦਰਚੂੜ ਉਸੇ ਅਹੁਦੇ ’ਤੇ ਨਿਯੁਕਤ ਹੋਏ ਹਨ। ਜਸਟਿਸ ਡੀ.ਵਾਈ. ਚੰਦਰਚੂੜ ਆਪਣੇ ਪਿਤਾ ਦੇ ਦੋ ਵੱਡੇ ਫੈਸਲਿਆਂ ਨੂੰ ਸੁਪਰੀਮ ਕੋਰਟ ਵਿਚ ਪਲਟ ਵੀ ਚੁੱਕੇ ਹਨ ਅਤੇ ਉਹ ਬੇਬਾਕ ਫੈਸਲਿਆਂ ਲਈ ਚਰਚਿਤ ਵੀ ਹਨ।

 

Check Also

ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਵੀ ਕਾਂਗਰਸ ਖਿਲਾਫ ਬੋਲੇ ਭਾਜਪਾ ਪ੍ਰਧਾਨ ਜੇਪੀ ਨੱਢਾ

ਕਿਹਾ : ਕਾਂਗਰਸ ਓਬੀਸੀ, ਐਸਸੀ ਅਤੇ ਐਸਟੀ ਦਾ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ …