27.2 C
Toronto
Sunday, October 5, 2025
spot_img
Homeਭਾਰਤਕਾਨਪੁਰ ਡਾਕਘਰ ਦੀ ਵੱਡੀ ਅਣਗਹਿਲੀ

ਕਾਨਪੁਰ ਡਾਕਘਰ ਦੀ ਵੱਡੀ ਅਣਗਹਿਲੀ

ਗੈਂਗਸਟਰ ਛੋਟਾ ਰਾਜਨ ਤੇ ਮੁੰਨਾ ਬਜਰੰਗੀ ਦੀਆਂ ਡਾਕ ਟਿਕਟਾਂ ਕਰ ਦਿੱਤੀਆਂ ਜਾਰੀ
ਕਾਨਪੁਰ, ਬਿਊਰੋ ਨਿਊਜ਼
ਕਾਨਪੁਰ ਦੇ ਮੁੱਖ ਡਾਕਘਰ ਨੇ ਅੰਡਰਵਰਲਡ ਮਾਫੀਆ ਡਾਨ ਛੋਟਾ ਰਾਜਨ ਅਤੇ ਬਦਨਾਮ ਗੈਂਗਸਟਰ ਮੁੰਨਾ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟਾਂ ਜਾਰੀ ਕਰ ਦਿੱਤੀਆਂ। ਇਸ ਤੋਂ ਬਾਅਦ ਵਿਭਾਗ ਨੇ ਇਸ ਮਾਮਲੇ ਵਿਚ ਜ਼ਿੰਮੇਵਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਡਾਕ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਛੋਟੇ ਰਾਜਨ ਅਤੇ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕਾਂ ਟਿਕਟਾਂ ਸ਼ਹਿਰ ਦੇ ਮੁੱਖ ਡਾਕਘਰ ਵਿਖੇ ਜਾਰੀ ਕੀਤੀਆਂ ਗਈਆਂ ਸਨ। ਰਾਜਨ ਤੇ ਬਜਰੰਗੀ ਦੀਆਂ ਬਾਰਾਂ ਬਾਰਾਂ ਟਿਕਟਾਂ ਮਾਈ ਸਟੈਂਪ ਯੋਜਨਾ ਤਹਿਤ ਛਾਪੀਆਂ ਗਈਆਂ ਤੇ ਵਿਭਾਗ ਨੇ ਜਾਰੀ ਵੀ ਕਰ ਦਿੱਤੀਆਂ। ਪੋਸਟਮਾਸਟਰ ਨੇ ਇਸ ਬਾਰੇ ਗਲਤੀ ਮੰਨ ਲਈ ਹੈ।

RELATED ARTICLES
POPULAR POSTS