Breaking News
Home / ਭਾਰਤ / ਇੰਗਲੈਂਡ ‘ਚ ਨਰਿੰਦਰ ਮੋਦੀ ਦਾ ਹੋਇਆ ਵਿਰੋਧ

ਇੰਗਲੈਂਡ ‘ਚ ਨਰਿੰਦਰ ਮੋਦੀ ਦਾ ਹੋਇਆ ਵਿਰੋਧ

ਭਾਰਤ ‘ਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ‘ਚ ਗੁੱਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਗਲੈਂਡ ਵਿਚ ਜੰਮ ਕੇ ਵਿਰੋਧ ਹੋਇਆ ਹੈ। ਸੈਂਕੜੇ ਭਾਰਤੀਆਂ, ਜਿਨ੍ਹਾਂ ਵਿਚ ਸਿੱਖ, ਹਿੰਦੂ ਤੇ ਮੁਸਲਮਾਨ ਸਨ, ਨੇ ਲੰਡਨ ਵਿਚ ਮੋਦੀ ਦਾ ਵਿਰੋਧ ਕੀਤਾ ਹੈ। ਇਨ੍ਹੀਂ ਦਿਨੀਂ ਭਾਰਤ ਵਿਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਬਹੁਤ ਗੁੱਸਾ ਹੈ। ‘ਮੋਦੀ ਘਰ ਵਾਪਸ ਜਾਓ’ ਵਰਗੇ ਨਾਅਰਿਆਂ ਦੀਆਂ ਤਖ਼ਤੀਆਂ ਫੜੀ ਸੈਂਕੜੇ ਵਿਅਕਤੀਆਂ ਨੇ ਸੰਸਦ ਤੇ ਡਾਊਨਿੰਗ ਸਟ੍ਰੀਟ ਵਿੱਚ ਮੋਦੀ ਵਿਰੁੱਧ ਉਸ ਸਮੇਂ ਪ੍ਰਦਰਸ਼ਨ ਕੀਤਾ ਜਦੋਂ ਉਹ ਇੰਗਲੈਂਡ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਮੀਟਿੰਗ ਕਰ ਰਹੇ ਸਨ। ਹਾਲਾਂਕਿ, ਇੱਥੇ ਮੋਦੀ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ।
ਚੇਤੇ ਰਹੇ ਕਿ ਮੋਦੀ ਨੂੰ ਇੱਕ ਵਾਰ ਇੰਗਲੈਂਡ ਨੇ ਬੈਨ ਕਰ ਦਿੱਤਾ ਸੀ। ਇਸ ਪਿੱਛੇ ਮੋਦੀ ਦਾ ਬਤੌਰ ਮੁੱਖ ਮੰਤਰੀ 2002 ਦੇ ਗੁਜਰਾਤ ਦੰਗਿਆਂ ਵਿੱਚ ਤਕਰੀਬਨ ਇਕ ਹਜ਼ਾਰ ਬੇਗੁਨਾਹਾਂ ਦੀ ਮੌਤ ਹੋਣ ਪਿੱਛੇ ਕਥਿਤ ਸ਼ਮੂਲੀਅਤ ਹੋਣਾ ਮੁੱਖ ਕਾਰਨ ਸੀ।

Check Also

ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

200 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋਏ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ …