5.7 C
Toronto
Monday, April 27, 2026
spot_img
HomeਕੈਨੇਡਾFrontਤਿ੍ਰਣਮੂਲ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਤਿ੍ਰਣਮੂਲ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਮਹੂਆ ਮੋਇਤਰਾ, ਸ਼ਤਰੂਘਣ ਸਿਨਹਾ ਅਤੇ ਕ੍ਰਿਕਟਰ ਯੂਸੁਫ ਪਠਾਨ ਨੂੰ ਬਣਾਇਆ ਉਮੀਦਵਾਰ


ਕੋਲਕਾਤਾ/ਬਿਊਰੋ ਨਿਊਜ਼ : ਤਿ੍ਰਣਮੂਲ ਕਾਂਗਰਸ ਨੇ ਅੱਜ ਕੋਲਕਾਤਾ ਦੇ ਬਿ੍ਰਗੇਡ ਪਰੇਡ ਮੈਦਾਨ ਵਿਚ ਵਿਸ਼ਾਲ ਰੈਲੀ ਕਰਕੇ ਅਗਾਮੀ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਬਹਿਰਾਮਪੁਰ ਤੋਂ ਸਾਬਕਾ ਕਿ੍ਰਕਟਰ ਯੂਸੁਫ਼ ਪਠਾਨ, ਡਾਇਮੰਡ ਹਾਰਬਰ ਤੋਂ ਅਭਿਸ਼ੇਕ ਬੈਨਰਜੀ, ਬਸ਼ੀਰਹਾਟ ਤੋਂ ਹਾਜ਼ੀ ਨੁਰੁਲ ਇਸਲਾਮ, ਬਰਧਮਾਨ ਤੋਂ ਕੀਰਤੀ ਆਜ਼ਾਦ, ਦਾਰਜੀਲਿੰਗ ਤੋਂ ਗੋਪਾਲ ਲਾਮਾ, ਕਿ੍ਰਸ਼ਨਾਨਗਰ ਤੋਂਂ ਮਹੂਆ ਮੋਇਤਰਾ, ਬੀਰਭੂਮ ਤੋਂ ਸ਼ਤਾਬਦੀ ਰੇਅ ਤੇ ਆਸਨਸੋਲ ਤੋਂ ਸ਼ਤਰੂਘਣ ਸਿਨਹਾ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ 42 ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱੱਤਾ ਹੈ। ਧਿਆਨ ਰਹੇ ਕਿ ਤਿ੍ਰਣਮੂਲ ਕਾਂਗਰਸ ਦਾ ਕਾਂਗਰਸ ਪਾਰਟੀ ਨਾਲ ਸਮਝੌਤਾ ਸਿਰੇ ਨਹੀਂ ਸੀ ਚੜ੍ਹਿਆ ਅਤੇ ਉਨ੍ਹਾਂ ਇਕੱਲਿਆਂ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਆਪਣੇ ਉਮੀਦਵਾਰਾਂ ਸਬੰਧੀ ਐਲਾਨ ਕਰ ਦਿੱਤਾ ਹੈ।

RELATED ARTICLES
POPULAR POSTS