ਡਾਕਟਰਾਂ ਅਤੇ ਪ੍ਰਸੰਸਕਾਂ ਦਾ ਕੀਤਾ ਧੰਨਵਾਦ
ਮੁੰਬਈ/ਬਿਊਰੋ ਨਿਊਜ਼
ਬੌਲੀਵੁੱਡ ਸਟਾਰ ਸੰਜੇ ਦੱਤ ਨੇ ਅੱਜ ਐਲਾਨ ਕੀਤਾ ਕਿ ਉਹ ਕੈਂਸਰ ਖ਼ਿਲਾਫ਼ ਲੜਾਈ ਵਿਚੋਂ “ਜੇਤੂ” ਹੋ ਕੇ ਆਇਆ ਹੈ ਅਤੇ ਉਨ੍ਹਾਂ ਡਾਕਟਰਾਂ, ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਇਸ ਲਈ ਧੰਨਵਾਦ ਵੀ ਕੀਤਾ। ਸੰਜੇ ਦੱਤ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਪਿਛਲੇ ਕੁਝ ਹਫਤੇ ਮੇਰੇ ਪਰਿਵਾਰ ਅਤੇ ਮੇਰੇ ਲਈ ਬਹੁਤ ਮੁਸ਼ਕਲ ਸਨ, ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਭਗਵਾਨ ਆਪਣੇ ਸਭ ਤੋਂ ਮਜ਼ਬੂਤ ਜਵਾਨਾਂ ਨੂੰ ਸਭ ਤੋਂ ਔਖੀ ਲੜਾਈ ਦਿੰਦਾ ਹੈ, ਉਸੇ ਤਰ੍ਹਾਂ ਹੀ ਉਨ੍ਹਾਂ ਨਾਲ ਹੋਇਆ ਹੈ। ਸੰਜੇ ਦੱਤ ਨੇ ਕਿਹਾ ਕਿ ਅੱਜ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਮੈਂ ਇਸ ਲੜਾਈ ਤੋਂ ਜਿੱਤ ਕੇ ਖੁਸ਼ ਹਾਂ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …