15.3 C
Toronto
Monday, November 2, 2026
spot_img
HomeਕੈਨੇਡਾFront13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੁੰਭ ਬਾਰੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ...

13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੁੰਭ ਬਾਰੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੁੰਭ ਬਾਰੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ : ਮਹਾਕੁੰਭ ਸਮਾਜ ’ਚੋਂ ਨਫ਼ਰਤ ਦਾ ਕਰੇਗਾ ਖਾਤਮਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੇ ‘ਮਹਾ ਕੁੰਭ’ ਨੂੰ ‘ਏਕਤਾ ਦਾ ਮਹਾਕੁੰਭ’ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚੋਂ ਨਫ਼ਰਤ ਤੇ ਵੰਡੀਆਂ ਖ਼ਤਮ ਕਰਨ ਦੇ ਅਹਿਦ ਨਾਲ ਇਸ ਵਿਸ਼ਾਲ ਧਾਰਮਿਕ ਇਕੱਠ ਵਿਚੋਂ ਵਾਪਸ ਜਾਣ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਮਹਾਕੁੰਭ ਕਾ ਸੰਦੇਸ਼, ਏਕ ਹੋ ਪੂਰਾ ਦੇਸ਼।’’ ਪ੍ਰਯਾਗਰਾਜ ਵਿਖੇ 13 ਜਨਵਰੀ ਤੋਂ ਸ਼ੁਰੂ ਹੋ ਰਹੇ ਮਹਾਕੁੰਭ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਕਤਾ ਵਿਚ ਅਨੇਕਤਾ’ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਹਾਕੁੰਭ ਦੀ ਵਿਸ਼ੇਸ਼ਤਾ ਇਸ ਦੀ ਵਿਸ਼ਾਲਤਾ ਵਿਚ ਨਹੀਂ ਬਲਕਿ ਇਸ ਦੀ ਵੰਨ ਸੁਵੰਨਤਾ ਵਿਚੋਂ ਵੀ ਝਲਕਦੀ ਹੈ। ਮਹਾਕੁੰਭ ਜਿਹਾ ਵਿਸ਼ਾਲ ਧਾਰਮਿਕ ਸਮਾਗਮ 12 ਸਾਲਾਂ ਵਿਚ ਇਕ ਵਾਰ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਗਲਾ ਗਣਤੰਤਰ ਦਿਵਸ ਦੇਸ਼ ਦਾ ਸੰਵਿਧਾਨ ਲਾਗੂ ਕਰਨ ਦੀ 75ਵੀਂ ਵਰ੍ਹੇਗੰਢ ਹੋਵੇਗਾ, ਜੋ ਦੇਸ਼ਵਾਸੀਆਂ ਲਈ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੰਵਿਧਾਨ ਸਮੇਂ ਦੀ ਹਰ ਕਸਵੱਟੀ ਉੱਤੇ ਖਰਾ ਉੱਤਰਿਆ ਹੈ।

RELATED ARTICLES
POPULAR POSTS