4.8 C
Toronto
Thursday, November 6, 2025
spot_img
Homeਭਾਰਤਨਾ ਸੰਸਦ, ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸੁਪਰੀਮ ਹੈ : ਸਿੱਬਲ

ਨਾ ਸੰਸਦ, ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸੁਪਰੀਮ ਹੈ : ਸਿੱਬਲ

ਉਪ ਰਾਸ਼ਟਰਪਤੀ ਜਗਦੀਪ ਧਨਖੜ ‘ਤੇ ਜਵਾਬੀ ਹਮਲਾ ਕਰਦਿਆਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਕਿਹਾ ਕਿ ਦੇਸ਼ ਵਿਚ ਨਾ ਤਾਂ ਸੰਸਦ ਸਰਵਉੱਚ ਹੈ ਅਤੇ ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸਰਵਉੱਚ ਹੈ। ਗੌਰਤਲਬ ਹੈ ਕਿ ਧਨਖੜ ਵੱਲੋਂ ਸੁਪਰੀਮ ਕੋਰਟ ਦੇ ਹਾਲੀਆ ਹੁਕਮਾਂ ‘ਤੇ ਸਵਾਲ ਉਠਾਉਂਦੀਆਂ ਆਪਣੀਆਂ ਟਿੱਪਣੀਆਂ ਦੀ ਆਲੋਚਨਾ ਕਰਨ ਵਾਲਿਆਂ ਉਤੇ ਹਮਲੇ ਬੋਲੇ ਜਾ ਰਹੇ ਹਨ, ਜਿਸ ਦੇ ਜਵਾਬ ਵਿਚ ਸਿੱਬਲ ਨੇ ਇਹ ਗੱਲ ਆਖੀ ਹੈ। ਸਿੱਬਲ ਨੇ ਇਹ ਵੀ ਦਾਅਵਾ ਕੀਤਾ ਕਿ ਅਦਾਲਤ ਵੱਲੋਂ ਕਹੀ ਗਈ ਹਰ ਗੱਲ ਦੇਸ਼ ਦੇ ਸੰਵਿਧਾਨਕ ਮੁੱਲਾਂ ਦੇ ਅਨੁਕੂਲ ਹੈ ਅਤੇ ਰਾਸ਼ਟਰੀ ਹਿੱਤ ਵੱਲੋਂ ਸੇਧਿਤ ਹੈ। ਐਕਸ ‘ਤੇ ਪਾਈਆਂ ਪੋਸਟਾਂ ਵਿੱਚ ਸਿੱਬਲ ਦੀਆਂ ਟਿੱਪਣੀਆਂ ਧਨਖੜ ਦੇ ਇਹ ਕਹਿਣ ਤੋਂ ਤੁਰੰਤ ਬਾਅਦ ਆਈਆਂ ਕਿ ਕਿਸੇ ਸੰਵਿਧਾਨਕ ਅਥਾਰਟੀ ਵੱਲੋਂ ਬੋਲਿਆ ਗਿਆ ਹਰ ਸ਼ਬਦ ਸਰਵਉੱਚ ਕੌਮੀ ਹਿੱਤ ਰਾਹੀਂ ਸੇਧਿਤ ਹੁੰਦਾ ਹੈ। ਗੌਰਤਲਬ ਹੈ ਕਿ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਰਾਜਪਾਲਾਂ ਵੱਲੋਂ ਉਨ੍ਹਾਂ ਦੀ ਪ੍ਰਵਾਨਗੀ ਲਈ ਭੇਜੇ ਗਏ ਬਿੱਲਾਂ ‘ਤੇ ਫੈਸਲਾ ਲੈਣ ਲਈ ਤਿੰਨ ਮਹੀਨਿਆਂ ਦੀ ਮਿਆਦ ਤੈਅ ਕੀਤੀ ਹੈ। ਅਦਾਲਤ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਕਿ ਸੂਬਾਈ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਗਏ ਬਿਲ ਬਿਨਾਂ ਕਿਸੇ ਫ਼ੈਸਲੇ ਤੋਂ ਅਣਮਿਥੇ ਸਮੇਂ ਲਈ ਨਾ ਲਟਕਦੇ ਰਹਿਣ।

 

RELATED ARTICLES
POPULAR POSTS