ਸਚਿਨ ਤੇਂਦੂਲਕਰ ਦਾ ਰਿਕਾਰਡ ਤੋੜਿਆ ਅਤੇ ਲਗਾਇਆ 37ਵਾਂ ਸੈਂਕੜਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਰੋਜ਼ਾ ਮੈਚਾਂ ਵਿਚ 10 ਹਜ਼ਾਰ ਦੌੜਾਂ ਬਣਾ ਲਈਆਂ ਹਨ। ਕੋਹਲੀ ਨੇ ਸਭ ਤੋਂ ਘੱਟ ਮੈਚ ਖੇਡ 10 ਹਜ਼ਾਰ ਦੌੜਾਂ ਬਣਾ ਕੇ ਸਚਿਨ ਤੇਂਦੂਲਕਰ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ 37ਵਾਂ ਸੈਂਕੜਾ ਵੀ ਲਗਾਇਆ। ਕੋਹਲੀ ਨੇ ਅੱਜ ਵਿਸ਼ਾਖਾਪਟਨਮ ਵਿਚ ਵੈਸਟ ਇੰਡੀਜ ਖਿਲਾਫ ਖੇਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ। ਹੁਣ ਵਿਰਾਟ ਕੋਹਲੀ 10 ਹਜ਼ਾਰ ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਅਤੇ ਦੁਨੀਆ ਦੇ 13ਵੇਂ ਖਿਡਾਰੀ ਬਣ ਗਏ ਹਨ। ਉਨ੍ਹਾਂ ਸਭ ਤੋਂ ਘੱਟ 205 ਪਾਰੀਆਂ ਵਿਚ ਇਹ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੂਲਕਰ ਦੇ ਨਾਮ ਸੀ। ਭਾਰਤ ਵਲੋਂ ਦਸ ਹਜ਼ਾਰ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਸਚਿਨ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਰਾਹੁਲ ਦ੍ਰਾਵਿੜ ਦਾ ਨਾਮ ਵੀ ਸ਼ਾਮਲ ਹੈ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …