0.7 C
Toronto
Thursday, December 25, 2025
spot_img
Homeਭਾਰਤਟੀਐਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਫਿਰ ਉਡਾਇਆ ਉਪ ਰਾਸ਼ਟਰਪਤੀ ਦਾ...

ਟੀਐਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਫਿਰ ਉਡਾਇਆ ਉਪ ਰਾਸ਼ਟਰਪਤੀ ਦਾ ਮਜ਼ਾਕ

ਕਿਹਾ : ਨਕਲ ਕਰਨਾ ਮੇਰਾ ਮੌਲਿਕ ਅਧਿਕਾਰ
ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਪਾਰਟੀ (ਟੀਐਮਸੀ) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਇਕ ਵਾਰ ਫਿਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ‘ਚ ਇਕ ਸਮਾਗਮ ਦੌਰਾਨ ਆਪਣੇ ਸੰਬੋਧਨ ‘ਚ ਕਲਿਆਣ ਬੈਨਰਜੀ ਨੇ ਉਪ ਰਾਸ਼ਟਰਪਤੀ ਦਾ ਮੁੜ ਮਜ਼ਾਕ ਉਡਾਇਆ ਹੈ। ਬੈਨਰਜੀ ਨੇ ਕਿਹਾ ਕਿ ਉਹ ਅਜਿਹੀ ਨਕਲ ਕਰਦੇ ਰਹਿਣਗੇ ਅਤੇ ਇਹ ਇਕ ਕਲਾ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਅਜਿਹਾ ਹਜ਼ਾਰ ਵਾਰ ਕਰਨਗੇ। ਕਲਿਆਣ ਬੈਨਰਜੀ ਨੇ ਕਿਹਾ ਕਿ ਮੇਰੇ ਕੋਲ ਆਪਣੇ ਵਿਚਾਰ ਪੇਸ਼ ਕਰਨ ਦੇ ਸਾਰੇ ਮੌਲਿਕ ਅਧਿਕਾਰ ਹਨ ਅਤੇ ਮੈਂ ਪਿੱਛੇ ਨਹੀਂ ਹਟਾਂਗਾ ਤੇ ਲੜਾਈ ਜਾਰੀ ਰੱਖਾਂਗਾ। ਇਸੇ ਦੌਰਾਨ ਉਪ ਰਾਸ਼ਟਰਪਤੀ ਨੇ ਵੀ ਆਪਣਾ ਦਰਦ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪੀੜਤ ਵਿਅਕਤੀ ਹੀ ਜਾਣਦਾ ਹੈ ਕਿ ਉਸ ਨੂੰ ਕੀ-ਕੀ ਸਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਦਿਸ਼ਾ ਵੱਲ ਵਧਦੇ ਰਹਿਣਾ ਹੈ, ਜੋ ਰਸਤਾ ਭਾਰਤ ਮਾਤਾ ਦੀ ਸੇਵਾ ਵੱਲ ਜਾਂਦਾ ਹੈ। ਉਪ ਰਾਸ਼ਟਰਪਤੀ ਜਗਦੀਪ ਧਨਖੜ ਹੋਰਾਂ ਕਿਹਾ ਕਿ ਮੈਂ ਇਕ ਸੰਵਿਧਾਨਕ ਅਹੁਦੇ ‘ਤੇ ਹਾਂ, ਫਿਰ ਵੀ ਲੋਕ ਮੈਨੂੰ ਬਖਸ਼ਦੇ ਨਹੀਂ ਹਨ।

 

RELATED ARTICLES
POPULAR POSTS