Breaking News
Home / ਭਾਰਤ / ਦਿੱਲੀ ਦੇ 10 ਗੁਰਦੁਆਰਿਆਂ ਦੇ ਲੰਗਰ ਵਿਚ ਭੋਜਨ ਸੁਰੱਖਿਆ ਨਿਯਮ ਲਾਗੂ

ਦਿੱਲੀ ਦੇ 10 ਗੁਰਦੁਆਰਿਆਂ ਦੇ ਲੰਗਰ ਵਿਚ ਭੋਜਨ ਸੁਰੱਖਿਆ ਨਿਯਮ ਲਾਗੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਰਾਜਧਾਨੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੇਤ 10 ਗੁਰਦੁਆਰਿਆਂ ਦੇ ਲੰਗਰਾਂ ਵਿਚ ‘ਫ਼ਸਾਈ’ (ਐਫ਼. ਐਸ.ਐਸ.ਏ.ਆਈ.)ਦੇ ਭੋਜਨ ਸੁਰੱਖਿਆ ਤੇ ਸਾਫ਼-ਸਫ਼ਾਈ ਦੇ ਨਿਯਮ ਲਾਗੂ ਕੀਤੇ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ‘ਫ਼ਸਾਈ’ ਦੇ ਭੋਜਨ ਸੁਰੱਖਿਆ ਤੇ ਸਾਫ਼-ਸਫ਼ਾਈ ਦੇ ਨਿਯਮ ਸਾਰੇ 10 ਗੁਰਦੁਆਰਾ ਸਾਹਿਬ ਵਿਚ ਲਾਗੂ ਕੀਤੇ ਗਏ ਹਨ, ਜਿੱਥੇ ਇਕ ਹਫ਼ਤੇ ‘ਚ ਕਰੀਬ ਇਕ ਲੱਖ ਸ਼ਰਧਾਲੂ ਲੰਗਰ ਛਕਦੇ ਹਨ। ਇਹ ਗਿਣਤੀ ਦਿਨ ਤਿਉਹਾਰਾਂ ਵਾਲੇ ਦਿਨ 5 ਲੱਖ ਤੱਕ ਪਹੁੰਚ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲੰਗਰ ਵਿਚ ਲੋਕਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਇੱਥੇ ਬਿਨਾ ਕਿਸੇ ਜਾਤ-ਪਾਤ ਤੇ ਭੇਦਭਾਵ ਦੇ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਕੇਂਦਰੀ ਸਿਹਤ ਮੰਤਰਾਲੇ ਦੇ ‘ਫ਼ਸਾਈ’ ਪ੍ਰੋਜੈਕਟ ਭੋਗ (ਰੱਬ ਨੂੰ ਛਕਾਏ ਜਾਣ ਵਾਲਾ ਭੋਜਨ) ਦੇ ਤਹਿਤ ਨਿਰਧਾਰਤ ਨਿਯਮਾਂ ਨੂੰ ਵੀ ਪਾਰ ਕਰ ਲਿਆ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …