5.1 C
Toronto
Wednesday, April 22, 2026
spot_img
Homeਕੈਨੇਡਾਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ...

ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਪ੍ਰੈਸ ਕਾਨਫਰੰਸ

ਸਰੀ/ਬਿਊਰੋ ਨਿਊਜ਼ : ਸਰੀ ਦੀ ਮੇਅਰ ਬਰਿੰਡਾ ਲੌਕ ਨਾਲ ਪੰਜਾਬੀ ਪ੍ਰੈਸ ਕਲੱਬ ਦੀ ਅਹਿਮ ਮੀਟਿੰਗ ਹੋਈ। ਇਸ ਵਿੱਚ ਸਰੀ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਬਾਰੇ ਖੁੱਲੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੇ ਆਰੰਭ ਵਿੱਚ ਮੇਅਰ ਨੇ ਹੋਲੀ ਅਤੇ ਹੋਲੇ ਮਹੱਲੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਉਹਨਾਂ 18 ਅਪ੍ਰੈਲ ਨੂੰ ਸਰੀ ‘ਚ ਹੋ ਰਹੇ ਖਾਲਸਾ ਦਿਹਾੜੇ ਦੇ ਨਗਰ ਕੀਰਤਨ ਵਿੱਚ ਸੁਰੱਖਿਆ ਯਕੀਨੀ ਬਣਾਉਣ ਅਤੇ ਸੁਚਾਰੂ ਪ੍ਰਬੰਧਾਂ ਲਈ ਵਿਸ਼ੇਸ਼ ਚਰਚਾ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਨੇ ਆਉਂਦੀਆਂ ਚੋਣਾਂ ਵਿੱਚ ਮੇਅਰ ਵਜੋਂ ਇਲੈਕਸ਼ਨ ਲੜਨ ਦਾ ਐਲਾਨ ਵੀ ਕੀਤਾ। ਫਿਰੌਤੀਆਂ ਦੇ ਮਸਲਿਆਂ ਵਿੱਚ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਉਹ ਕੇਂਦਰ ਤੋਂ ਅਤੇ ਸੂਬੇ ਤੋਂ ਹੋਰ ਫੰਡਿੰਗ ਦੀ ਮੰਗ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਇਸ ਮਸਲੇ ਨੂੰ ਸ਼ਹਿਰ, ਸੂਬੇ ਜਾਂ ਕੈਨੇਡਾ ਦੀ ਥਾਂ ਤੇ ‘ਟਰਾਂਸ ਨੈਸ਼ਨਲ ਕ੍ਰਾਈਮ’ ਵਜੋਂ ਵੇਖਦੇ ਹਨ। ਉਹਨਾਂ ਬੇਬਾਕੀ ਨਾਲ ਕਿਹਾ ਕਿ ਫਿਰੌਤੀਆਂ, ਲੁੱਟਾਂ ਖੋਹਾਂ ਅਤੇ ਕਤਲਾਂ ਦੇ ਗੰਭੀਰ ਜੁਰਮ ਦੇ ਬਾਵਜੂਦ ਸਰੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਅਜਿਹਾ ਹੀ ਜੇਕਰ ਔਟਵਾ, ਵੈਨਕੂਵਰ ਜਾਂ ਕਿਤੇ ਹੋਰ ਹੁੰਦਾ, ਤਾਂ ਕਹਾਣੀ ਕੁਝ ਹੋਰ ਹੋਣੀ ਸੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਮਨਿੰਦਰ ਸਿੰਘ ਬੋਇਲ ਦੇ ਜਾਨੀ ਖਤਰੇ ਅਤੇ ਹੋਰ ਮਾਮਲਿਆਂ ਤੋਂ ਲੈ ਕੇ ਫਿਰੌਤੀਆਂ, ਧਮਕੀਆਂ ਅਤੇ ਸੁਰੱਖਿਆ ਦੇ ਮਸਲਿਆਂ ਬਾਰੇ ‘ਪੰਜਾਬੀ ਪ੍ਰੈਸ ਕਲੱਬ ਆਫ ਬੀਸੀ’ ਨਾਲ ਖੁੱਲ÷ ੀ ਗੱਲਬਾਤ ਕੀਤੀ ਗਈ। ਉਹਨਾਂ ਕੇਂਦਰ ਸਰਕਾਰ ਦੇ ਉਸ ਅਫਸਰ ਸਰਕਾਰੀ ਅਧਿਕਾਰੀ ਨਾਲ ਅਸਹਿਮਤੀ ਪ੍ਰਗਟਾਈ, ਜਿਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਹਿੰਸਕ ਅਤੇ ਮੁਜਰਮਾਨਾ ਗਤੀਵਿਧੀਆਂ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ, ਮੇਅਰ ਨੇ ਇਸ ਨੂੰ ਰੱਦ ਕੀਤਾ।
ਇਸ ਮੌਕੇ ‘ਤੇ ਮੇਅਰ ਬਰਿੰਡਾ ਲੌਕ ਤੋਂ ਇਲਾਵਾ ਸਿਟੀ ਕੌਂਸਲਰ, ਸੰਚਾਰ ਵਿਭਾਗ ਨਾਲ ਸਬੰਧਤ ਅਧਿਕਾਰੀ ਅਤੇ ਪ੍ਰਭਜੋਤ ਕੌਰ ਕਾਹਲੋਂ ਸਮੇਤ ਨੁਮਾਇੰਦੇ ਸ਼ਾਮਿਲ ਸਨ, ਜਦ ਕਿ ਪੰਜਾਬੀ ਪ੍ਰੈਸ ਕਲੱਬ ਵੱਲੋਂ ਰੇਡੀਓ, ਟੈਲੀਵਿਜ਼ਨ ਅਤੇ ਅਖਬਾਰੀ ਅਦਾਰਿਆਂ ਵਿੱਚੋਂ ਪੰਜਾਬੀ ਪ੍ਰੈਸ ਕਲੱਬ ਦੇ ਨੁਮਾਇੰਦੇ ਬਲਦੇਵ ਸਿੰਘ ਮਾਨ, ਬਲਵੀਰ ਕੌਰ ਢਿੱਲੋਂ, ਗੁਰਸੇਵ ਸਿੰਘ ਪੰਧੇਰ, ਸੀ ਜੇ ਸਿੱਧੂ, ਗੁਰਬਾਜ ਸਿੰਘ ਬਰਾੜ, ਪਰਨੀਤ ਕਾਮਰਾ, ਸੰਤੋਖ ਸਿੰਘ ਮੰਡੇਰ ਆਦਿ ਸ਼ਾਮਿਲ ਹੋਏ। ਮੀਟਿੰਗ ਦਾ ਸੰਚਾਲਣ ਪੰਜਾਬੀ ਪ੍ਰੈਸ ਕਲੱਬ ਦੇ ਸਕੱਤਰ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ। ਅਖੀਰ ਵਿੱਚ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰਸ ਲਈ ਸਿਟੀ ਆਫ ਸਰੀ ਮੇਅਰ ਅਤੇ ਸਟਾਫ ਦਾ ਧੰਨਵਾਦ ਕੀਤਾ।

 

 

RELATED ARTICLES
POPULAR POSTS