ਬੀਸੀ ਦੀਆਂ ਚੋਣਾਂ ਲੜ ਰਹੇ ਉਮੀਦਵਾਰ ‘ਗੁਰੂ ਨਾਨਕ ਜਹਾਜ਼’ ਦੀ ਸੱਚਾਈ ਸਵੀਕਾਰ ਕਰਨ
ਇੱਕ ਸਾਧਾਰਨ ਉਦਾਹਰਣ ਤੋਂ ਗੱਲ ਸ਼ੁਰੂ ਕਰਦੇ ਹਾਂ ਕਿ ਸਾਡੇ ਗੁਆਂਢੀ ਮੁਲਕ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਬੋਇੰਗ ਕੰਪਨੀ ਹਵਾਈ ਜਹਾਜ਼ ਬਣਾਉਂਦੀ ਹੈ। ਜਦ ਵੱਖ-ਵੱਖ ਦੇਸ਼ਾਂ ਦੀਆਂ ਏਅਰਲਾਈਨਾਂ ਬੋਇੰਗ ਤੋਂ ਹਵਾਈ ਜਹਾਜ਼ ਖ਼ਰੀਦਦੀਆਂ ਹਨ ਜਾਂ ਲੀਜ਼ ਤੋਂ ਲੈਂਦੀਆਂ ਹਨ, ਤਾਂ ਉਹ ਆਪਣੀ ਹੀ ਏਅਰਲਾਈਨ ਦਾ ਨਾਂ ਵਰਤਦੀਆਂ ਹਨ, ਨਾ ਕਿ ਬੋਇੰਗ ਦਾ! ਆਪਾ ਦੇਖਦੇ ਹੀ ਕਿ Air Canada, Air India, American Airlines, Emigrants, Cathy Pacific and WestJet are so many Airlines. ਦਰਅਸਲ ਸੱਚਾਈ ਇਹ ਹੈ ਕਿ ਗੁਰੂ ਨਾਨਕ ਜਹਾਜ਼ ਸਟੀਮਸ਼ਿਪ ਕੰਪਨੀ ਨੇ 66,000, ਡਾਲਰ ਦੇ ਕੇ, ਛੇ ਮਹੀਨੇ ਲਈ ਇਕ ਜਹਾਜ਼ ਕਿਰਾਏ ‘ਤੇ ਲਿਆ। ਇਹ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਦਾ ਸੀ, ਜਿਵੇਂ ਕਿ ਏਅਰਲਾਈਨ ਦੀ ਬੋਇੰਗ ਕੰਪਨੀ ਹੁੰਦੀ ਹੈ, ਪਰ ਇਹ ਜਹਾਜ਼ ਕਿਰਾਏ ‘ਤੇ ਲੈਣ ਮਗਰੋਂ ਇਸ ਦੀ ਪਛਾਣ ਕਾਮਾਗਾਟਾ ਮਾਰੂ ਨਹੀਂ, ‘ਗੁਰੂ ਨਾਨਕ ਜਹਾਜ਼’ ਵਜੋਂ ਹੀ ਹੁੰਦੀ ਹੈ। ਮੁਸਾਫਿਰਾਂ ਨੇ ਇਸ ਯਾਤਰਾ ਨੂੰ ‘ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੀ ਯਾਤਰਾ’ ਦਾ ਨਾਂ ਦਿੱਤਾ ਤੇ ਜਹਾਜ਼ ਨੂੰ ‘ਗੁਰੂ ਨਾਨਕ ਜਹਾਜ਼’ ਨਾਂ ਦਿੱਤਾ। ਨਾ ਉਸ ਵਿੱਚ ਕੋਈ ਜਪਾਨੀ ਮੁਸਾਫ਼ਰ ਸੀ ਅਤੇ ਨਾ ‘ਜਪਾਨੀ ਨਾਂ’ ਨਾਲ ਲੈਣਾ ਦੇਣਾ ਸੀ, ਪਰ ਅਫ਼ਸੋਸ ਕਿ ਇਤਿਹਾਸ ਵਿੱਚ ਦਰਜ ਅਸਲ ਬਿਰਤਾਂਤ ਨੂੰ ਨਹੀਂ ਦੇਖਿਆ ਗਿਆ।
ਇਹ ਸੱਚਾਈ ਬਾਬਾ ਗੁਰਦਿੱਤ ਸਿੰਘ ਵੱਲੋਂ 1920 ‘ਚ ਲਿਖੀ ਕਿਤਾਬ ‘ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੀ ਦਰਦ ਭਰੀ ਦਾਸਤਾਨ’ ਦੇ ਰਾਹੀਂ ਸਾਹਮਣੇ ਆਈ ਹੈ ਕਿ ਮੁਸਾਫਰਾਂ ਨੇ ਆਪਣੇ ਸਫਰ ਨੂੰ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸਫ਼ਰ’ ਨਾਂ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਕਿਤਾਬਾਂ ਦੇ ਹਵਾਲਿਆਂ ਵਿੱਚ ਗੁਰੂ ਨਾਨਕ ਜਹਾਜ਼ ਸ਼ਬਦ ਵਾਰ-ਵਾਰ ਮਿਲਦਾ ਹੈ, ਪਰ ਉਸ ਨੂੰ ਜਾਣੇ-ਅਣਜਾਣੇ ਵਿੱਚ ਹਟਾ ਦਿੱਤਾ ਗਿਆ ਹੈ। ਬਾਬਾ ਗੁਰਦਿੱਤ ਸਿੰਘ ਜੀ ਦੀ ਆਪਣੀ ਲਿਖਤ ਦੇ ਸਾਹਮਣੇ ਆਉਣ ਮਗਰੋਂ, ਸਾਨੂੰ ਹੁਣ ਇਸ ਬਿਰਤਾਂਤ ਨੂੰ ਅਸਲ ਨਾਂ ‘ਗੁਰੂ ਨਾਨਕ ਜਹਾਜ਼’ ਨਾਲ ਚੇਤੇ ਕਰਨਾ ਚਾਹੀਦਾ ਹੈ। ਜਾਣਕਾਰੀ ਲਈ ਇਹ ਕਿਤਾਬ ਡਾਕਟਰ ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ, ਜੋ 2014 ਵਿੱਚ ਸੰਪਾਦਕ ਕੀਤੀ ਸੀ, ਪਰ ਕੈਨੇਡਾ ਵਿੱਚ ਮਸਲੇ ‘ਤੇ ਮਾਫ਼ੀ ਵਾਲਿਆਂ ਰਾਜਨੀਤਕਾਂ, ਐਕਟਵਿਸਟਾਂ ਵਿੱਚ ਮੀਡੀਆਕਰਮੀਆਂ ਨੇ ਸ਼ਾਇਦ ਕਿਤਾਬ ਪੜ੍ਹੀ ਨਹੀਂ ਜਾਂ ਕਹਿ ਦਈਏ ਕਿ ਅਣਗੌਲੀ ਹੋ ਗਈ, ਜਿਸ ਕਰਕੇ submitted record ਨੂੰ ਮੁੱਖ ਰੱਖਦੇ ਹੋਏ, ਨਵੰਬਰ 2016 ਵਿੱਚ ਕੈਨੇਡਾ ਦੇ ਪਾਰਲੀਮੈਂਟ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਦੀ ਨਾਂ ‘ਤੇ ਮਾਫ਼ੀ ਮੰਗੀ ਸੀ। ਡਾ. ਗੁਰਦੇਵ ਸਿੰਘ ਸਿੱਧੂ ਜੀ 2024 ਵਿੱਚ ਜਦ 110ਵੀਂ ਵਰ੍ਹੇਗੰਢ ‘ਤੇ ਕੈਨੇਡਾ ਆਏ, ਤਾਂ ‘ਗੁਰੂ ਨਾਨਕ ਜਹਾਜ਼ ਹੈਰੀਟੇਜ ਸੋਸਾਇਟੀ, ਕੈਨੇਡਾ’ ਨੇ ‘ਗੁਰੂ ਨਾਨਕ ਜਹਾਜ਼’ ਕਿਤਾਬ ਰਿਲੀਜ਼ ਕੀਤੀ ਅਤੇ ਜਾਣਕਾਰੀ ਦੇ ਕੇ ਜਾਗ੍ਰਿਤੀ ਪੈਦਾ ਕਰ ਦਿੱਤੀ। ਮੈਨੂੰ ਇਹ ਕਿਤਾਬ ਸਾਰੇ ਸਬੂਤਾਂ ਨਾਲ ਪੜ੍ਹਨ ਦਾ ਮੌਕਾ ਮਿਲਿਆ। ਡਾਕਟਰ ਸਿੱਧੂ ਜੀ ਨੇ ਦਰਜਨ ਦੇ ਕਰੀਬ, ਗ਼ਦਰ ਨਾਲ ਸੰਬੰਧਿਤ ਕਿਤਾਬਾਂ ਸੰਪਾਦਿਤ ਕੀਤੀਆਂ ਹਨ। ਜਿਹੜੇ ਸੱਜਣ ‘ਲਕੀਰ ਦੇ ਫ਼ਕੀਰ’ ਬਣ ਰਹੇ ਹਨ ਅਤੇ ਆਪਣਾ ‘ਅਨਾੜੀਪੁਣਾ’ ਜੱਗ ਜ਼ਾਹਿਰ ਕਰਕੇ ‘ਅਕਲ ‘ਤੇ ਪਿਆ ਪਰਦਾ’ ਸਾਫ਼ ਦਿਖਾ ਰਹੇ ਹਨ, ਉਹਨਾਂ ਦੀ ਹਾਸੋ-ਹੀਣੀ ਗੱਲ ਲਗਦੀ ਹੈ, ਜਦ ਕਿ ਸਾਇੰਸ ਅਤੇ ਤਕਨਾਲੋਜੀ ਹਰ ਰੋਜ਼ ਨਵੀਆਂ ਖੋਜਾਂ ਕਰਕੇ ਸਾਨੂੰ ਹੈਰਾਨ ਅਤੇ ਜਾਗਰੂਕ ਕਰ ਰਹੀ ਹੈ। ਇਹਨਾਂ ਨਵੀਆਂ ਖੋਜਾਂ ਤੋਂ ਸਾਡੇ ਵਿਗਿਆਨੀਆਂ ਅਤੇ ਡਾਕਟਰਾਂ ਨੂੰ ਹਰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਹੈ, ਉਹ ਕਦੇ ‘ਪਹਿਲਾਂ ਕੀ ਸੀ ? ਅਸੀਂ ਨਵੀਂ ਖੋਜ ਨਹੀਂ ਮੰਨਦੇ!’ ਕਹਿ ਕਿ ਆਪਣੇ ਆਪ ਦੀ ‘ਮੂਰਖਤਾ’ ਸਾਬਤ ਨਹੀਂ ਕਰਦੇ, ਬਲਕਿ ‘ਧੰਨਵਾਦ’ ਕਰਦੇ ਹੋਏ ਖੁਸ਼ੀ ਨਾਲ ਨਵੀਆਂ ਜਾਣਕਾਰੀਆਂ ਪ੍ਰਯੋਗ ਵਿੱਚ ਲਿਆਉਂਦੇ ਹਨ। ਇਸ ਲਈ ਜਿਹੜੇ ਵੀ ਲੋਕ ਜਾਣਦੇ ਹੋਏ ਜਾਂ ਅਣਜਾਣ ਬਣ ਕੇ, ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹਨ, ਉਹਨਾਂ ਦੀ ਵਧੀਆ ਗੱਲ ਨਹੀਂ ਹੈ। ਅੱਜ ਦੇ ਤਕਨਾਲੋਜੀ ਦੇ ਯੁੱਗ ਵਿੱਚ ਹਰ ਇੱਕ ਦੀ ਮੁੱਠੀ ਵਿੱਚ ਹਰ ਜਾਣਕਾਰੀ ਉਪਲਬਧ ਹੈ।
‘ਗੁਰੂ ਨਾਨਕ ਜਹਾਜ਼’ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਵੈਨਕੂਵਰ ਸਿਟੀ ਹਾਲ ਨੇ ਗੁਰੂ ਨਾਨਕ ਜਹਾਜ਼ ਦੇ ਨਾਂ ਉੱਪਰ ਮਾਫ਼ੀ ਵੀ ਮੰਗੀ ਹੈ ਅਤੇ Proclamation ਜਾਰੀ ਕਰਕੇ 23 ਮਈ Guru Nanak Jahaz Remembrance Day ਐਲਾਨ ਦਿੱਤਾ ਹੈ। ਇਸੇ ਤਰ੍ਹਾਂ ‘ਸਿਟੀ ਆਫ ਸਰੀ’ ਨੇ ਵੀ ‘ਗੁਰੂ ਨਾਨਕ ਜਹਾਜ਼ ਐਲਾਨਨਾਮਾ’ ਜਾਰੀ ਕੀਤਾ ਹੈ। ਇਥੋਂ ਤੱਕ ਕਿ ਹੁਣ ਵਾਟਰ ਫਰੰਟ ਵੈਨਕੂਵਰ ‘ਤੇ ਬਣੀ ਹੋਈ ਯਾਦਗਾਰ ਨੂੰ ਵੀ ਮੁੱਖ ਤੌਰ ‘ਤੇ ‘ਗੁਰੂ ਨਾਨਕ ਜਹਾਜ਼’ ਨਾਂ ‘ਤੇ ਸਥਾਪਿਤ ਕੀਤਾ ਜਾ ਚੁੱਕਿਆ ਹੈ, ਜੋ ਪਹਿਲਾਂ ਕਾਮਾਗਾਟਾਮਾਰੂ ਨਾਂ ਤੇ ਸਥਾਪਿਤ ਸੀ।
ਏਸ ਲਈ ਹੁਣ ਇਹ ਹੰਭਲਾ ਮਾਰਨ ਦੀ ਲੋੜ ਹੈ ਕਿ ਇਨੀਂ ਦਿਨੀਂ ਬੀਸੀ ਦੀਆਂ ਅਤੇ ਚੋਣਾਂ ਲੜ ਰਹੇ ਸਾਰੇ ‘ਉਮੀਦਵਾਰ’ ਗੁਰੂ ਨਾਨਕ ਜਹਾਜ਼ ਦੇ ਨਾਂ ਅਤੇ ਇਤਿਹਾਸ ਦੀ ਸੱਚਾਈ ਨੂੰ ਸਵੀਕਾਰ ਕਰਨ ਅਤੇ ਇਸ ਤੇ ਆਪਣੇ ਵੱਲੋਂ ਸਪਸ਼ਟ ‘ਹਾਂ’ ਪੱਖੀ ਹੁੰਗਾਰਾ ਦੇਣ, ਤਾਂ ਕਿ ਬੀਸੀ ਸੂਬੇ ਦੀ ਵਿਧਾਨ ਸਭਾ ਅਤੇ ਕੈਨੇਡਾ ਪਾਰਲੀਮੈਂਟ ਵਿਚ ਸਰਬਸੰਮਤੀ ਨਾਲ ਸਾਰੇ ਇੱਕ ਜੁੱਟ ਹੋ ਕੇ ਦਬਾਅ ਪਾਈਏ ਕਿ ਕਾਮਾਗਾਟਾ ਵਾਲ਼ੀ ਮਾਫ਼ੀ ਨੂੰ ਸੋਧ ਕੇ ‘ਗੁਰੂ ਨਾਨਕ ਜਹਾਜ ਦੇ ਮੁਸਾਫ਼ਰਾਂ’ ਨਾਲ ਹੋਈ ਵਧੀਕੀ ਅਤੇ ਅੱਤਿਆਚਾਰ ਸਬੰਧੀ ਦਰੁਸਤੀ ਦਾ ਪ੍ਰੋਕਲੇਮੇਸਨ ਪੱਤਰ ਜਾਰੀ ਕੀਤਾ ਜਾਵੇ। ਇਹ ਸਾਡੇ ਉਹਨਾਂ 377 ਮੁਸਾਫ਼ਰਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੈਨੇਡਾ ਵਿੱਚ ਮੌਜਾਂ ਮਾਣ ਰਹੇ ਹਾਂ ਅਤੇ ਭਾਰਤੀ ਲੋਕ ਆਜ਼ਾਦੀ ਮਾਣ ਰਹੇ ਹਨ । ਮੇਰੀ ਬੇਨਤੀ ਹੈ ਕਿ ਜੇਕਰ ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ, ਤਾਂ ਗੁਰੂ ਨਾਨਕ ਜਹਾਜ਼ ਕਿਤਾਬ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ, ਜਿਸ ਵਿੱਚ ਸਾਰੇ ਡਾਕੂਮੈਟਰੀ ਪਰੂਫ਼ ਦਰਜ ਹਨ। ਇਥੋਂ ਤੱਕ ਕਿ ‘ਗੁਰੂ ਨਾਨਕ ਜਹਾਜ਼’ ਫਿਲਮ ਵੀ ਕਾਫੀ ਹੱਦ ਤੱਕ ਇਸ ਵਿੱਚ ਸਹਾਈ ਸਿੱਧ ਹੋ ਸਕਦੀ ਹੈ। ਆਓ, ਨਿੱਜੀ ਹਉਮੈ ਅਤੀ ਤਕਰਾਰ ਛੱਡ ਕੇ, ਖਿੜੇ ਮੱਥੇ ‘ਗੁਰੂ ਨਾਨਕ ਜਹਾਜ਼’ ਦੇ ਨਾਂ ਦੀ ਬਹਾਲੀ ਲਈ ਇੱਕ ਮੁੱਠ ਹੋਈਏ ਅਤੇ ਸੱਚਾਈ ਨੂੰ ਸਵੀਕਾਰ ਕਰੀਏ!
ਜਗਰੂਪ ਸਿੰਘ ਖੇੜਾ (ਇੰਜੀਨੀਅਰ)
ਗਦਰ ਮੈਮੋਰੀਅਲ ਸੁਸਾਇਟੀ ਆਫ ਬੀਸੀ, ਕੈਨੇਡਾ

