ਟੋਰਾਂਟੋ : ਪਿਛਲੇ ਸ਼ਨੀਵਾਰ ਮਿਤੀ 09 ਜੁਲਾਈ 2016 ਨੂੰ ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਵੱਲੋਂ ਪਿਕਨਿਕ ਅਤੇ ਸ਼ੂਗਰ ਦਾ ਕੈਂਪ ਰਾਉਨ ਟਰੀ ਮਿਲ ਪਾਰਕ, ਟੋਰਾਂਟੋ ਵਿਖੇ ਲਗਾਇਆ ਗਿਆ । ਇਸ ਵਿੱਚ ਟੋਰਾਂਟੋ ਦੇ ਭਾਰਤੀ ਕੌਂਸਲੇਟ ਜ਼ਨਰਲ ਸ਼੍ਰੀ ਦਿਨੇਸ਼ ਭਾਟੀਆ ਜੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਓਨਟਾਰੀਓ ਪੀ ਸੀ ਪਾਰਟੀ ਦੇ ਲੀਡਰ ਪੈਟਰਿਕ ਬਰਾਉਨ ਨੇ ਵੀ ਆਪਣਾ ਵਧਾਈ ਸੰਦੇਸ਼ ਇਸ ਮੌਕੇ ‘ਤੇ ਭੇਜਿਆ।
ਸ਼ੂਗਰ ਕੈਂਪ ਵਿੱਚ ਲੌਕਾਂ ਦੀ ਸ਼ੂਗਰ ਚੈਕ ਕਰਨ ਦੇ ਨਾਲ ਨਾਲ ਉਹਨਾਂ ਨੂੰ ਸ਼ੂਗਰ ਚੈਕ ਕਰਨ ਵਾਲੀਆਂ ਮਸ਼ੀਨਾਂ ਫਰੀ ਵੀ ਦਿੱਤੀਆਂ ਗਈਆਂ । ਪਿਕਨਿਕ ਵਿੱਚ ਤਕਰੀਬਨ 150 ਦੇ ਕਰੀਬ ਲੋਕ ਸ਼ਾਮਿਲ ਹੋਏ । ਪਿਕਨਿਕ ਵਿੱਚ ਬੱਚਿਆਂ ਦੀਆਂ ਰੇਸਾਂ, ਲੇਡੀਜ਼ ਦੀ ਮਿਉਸਕਿਲ ਚੇਅਰ ਰੇਸ, ਜੋੜਿਆਂ ਦੀ ਰੇਸ ਵੀ ਕਰਵਾਈ ਗਾਈ । ਭਾਰਤੀ ਕੌਸੰਲੇਟ ਜ਼ਨਰਲ ਸ਼੍ਰੀ ਦਿਨੇਸ਼ ਭਾਟੀਆ ਜੀ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ । ਲੋਕਾਂ ਦੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ । ਇਸ ਮੌਕੇ ਪੀ ਸੀ ਪਾਰਟੀ ਤੋਂ ਨਵਲ ਬਜਾਜ, ਅਮਨਦੀਪ ਲਾਅ ਆਫਿਸ ਤੋਂ ਅਮਨਦੀਪ ਸਿੰਘ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਫਾਊਂਡੇਸ਼ਨ ਵਲੌਂ ਰਾਜੇਸ਼ਵਰ ਸ਼ਰਮਾ ਚਮਨ ਮੁਜਰਾਲ, ਅੰਕੁਰ ਸ਼ਰਮਾ, ਪ੍ਰਦੀਪ ਜੈਦਕਾ, ਅਨਿਲ ਦੱਤਾ, ਹੀਰੇਨ ਚੱਦਰਵਾਲਾ, ਕੇਤਨ ਸ਼ਰਮਾ, ਸੁੱਖਲਾਲ ਪਟੇਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …