ਬਰੈਂਪਟਨ/ ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿઠઠਭਾਰਤ ਵਤਨ ਦੀ ਅਜ਼ਾਦੀ ਲਈ ਕੀਮਤੀ ਜਾਨ ਵਾਰਨ ਵਾਲੇ ਲੋਕ ਹੱਕਾਂ ਲਈ ਕੁਰਬਾਨ ਹੋਣ ਵਾਲੇ ਸੂਰਬੀਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣਾ ਭਾਰਤ ਵਾਸੀਆਂ ਲਈ ਪਵਿਤਰ ਫਰਜ਼ઠਹੈ। ਸੋ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸੂਰਬੀਰ ਦਾ ਸ਼ਹੀਦੀ ਦਿਨ 4 ਅਗਸਤ ਦਿਨ ਐਤਵਾਰ ਨੂੰ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ 21 ਕਵੈਂਟਰੀ ਰੋਡ ਬਰੈਂਪਟਨ ਵਾਲਮਾਰਟ ਦੀ ਬੈਕ ਤੇ ਮਨਾਇਆ ਜਾਏਗਾ। ਇਸ ਪ੍ਰੋਗਰਾਮ ਦਾ ਸਮਾਂ 2-00 ਵਜੇ ਤੋਂ 6-00 ਵਜੇ ਤੱਕ ਹੋਵੇਗਾ। ਸੋ ਸੱਭ ਸਰਗਰਮ ਸੰਸਥਾਵਾਂ, ਬੁੱਧੀਜੀਵੀਆਂ, ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਰਲ ਮਿਲ ਕੇ ਭਾਰਤ ਦੇਸ ਤੋਂ ਕੁਰਬਾਨ ਹੋਣ ਵਾਲੇ ਲੋਕਾਂ ਦੀ ਯਾਦ ਨੂੰ ਤਾਜਾ ਕਰੀਏ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦੇ ਸੁਨੇਹੇ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦੇਈਏ। ਹੋਰ ਜਾਣਕਾਰੀ ਲਈ ਫੋਨ ਨੰਬਰ ਬਲਦੇਵ ਸਿੰਘ ਸਹਿਦੇਵ 647-328-7045 ਪ੍ਰਧਾਨ ਸੁਖਦੇਵ ਸਿੰਘ ਸਕੱਤਰ 647-298-7250 ਸੁਰਿੰਦਰ ਸਿੰਘ ਗਿੱਲ 905-460-5544 ਹਰਚੰਦ ਸਿੰਘ ਬਾਸੀ 647-786-9502 ਦਰਸ਼ਨ ਸਿੰਘ ਭੌਰਾ 905-487-1113
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …