18.4 C
Toronto
Thursday, August 13, 2026
spot_img
Homeਕੈਨੇਡਾਗੌਰਡਨ ਰੈਂਡਲ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਸਮਾਗਮ

ਗੌਰਡਨ ਰੈਂਡਲ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਸਮਾਗਮ

ਗੌਰਡਨ ਰੈਂਡਲ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਸਮਾਗਮਬਰੈਂਪਟਨ/ਡਾ ਝੰਡ : ਬਰੈਂਪਟਨ ‘ਚ ਲੰਘੇ ਦਿਨੀਂ ਗੌਰਡਨ ਰੈਂਡਲ ਸੀਨੀਅਰਜ਼ ਕਲੱਬ ਵਲੋਂ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਅਤੇ ਉਪ ਪ੍ਰਧਾਨ ਧਰਮਵੀਰ ਛਿੱਬੜ ਅਤੇ ਸਕੱਤਰ ਪ੍ਰੋ. ਸੁਖਦੇਵ ਰਤਨ ਦੀ ਅਗਵਾਈ ਵਿੱਚ ਕੈਨੇਡਾ ਡੇਅ ਮਨਾਇਆ ਗਿਆ। ਇਸ ਮੌਕੇ ‘ਤੇ ਸ਼ਹਿਰ ਵਿੱਚੋਂ ਹੋਰ ਕਲੱਬਾਂ ਅਤੇ ਸੰਸਥਾਵਾਂ ਦੇ ਆਗੂ ਵੀ ਪੁੱਜੇ।
ਸ. ਢੀਂਡਸਾ ਨੇ ਦੱਸਿਆ ਕਿ ਕੈਨੇਡਾ ਵਿੱਚ ਹਰੇਕ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲ਼ਦੇ ਹਨ ਜਿਸ ਕਰਕੇ ਇਸ ਦੇਸ਼ ਨੂੰ ਮਹਾਨ ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਸਭ ਦਾ ਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ਭਾਈਚਾਰੇ ਨਾਲ਼ ਕੈਨੇਡਾ ਡੇਅ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਉਲੀਕਿਆ ਗਿਆ ਸੀ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕੁਝ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੀਨੀਅਰਜ਼ ਕੱਲਬ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ, ਅਮਰੀਕ ਕੁਮਰੀਆ, ਸੁਖਦੇਵ ਸਿੰਘ, ਜਗਜੀਤ ਸਿੰਘ ਗਰੇਵਾਲ, ਹਰਚੰਦ ਸਿੰਘ ਬਾਸੀ ਅਤੇ ਸਕੂਲ ਟਰੱਸਟੀ ਉਮੀਦਵਾਰ ਬਲਬੀਰ ਸੋਹੀ ਵੀ ਮੌਕੇ ‘ਤੇ ਪੁੱਜੇ ਸਨ। ਇਸ ਤੋਂ ਇਲਾਵਾ ਕਲੱਬ ਦੀ ਕਾਰਜਕਾਰਨੀ ਨੇ ਕਮਿਊਨਿਟੀ ਪ੍ਰਤੀ ਸੇਵਾਵਾਂ ਵਾਸਤੇ ਨਾਮਵਰ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕ ਸਵਾਲ ਦਾ ਜਵਾਬ ਦਿੰਦਿਆਂ ਪ੍ਰੋ. ਢੀਂਡਸਾ ਅਤੇ ਪ੍ਰੋ. ਰਤਨ ਨੇ ਦੱਸਿਆ ਹੈ ਕਿ ਬਰੈਂਪਟਨ ਦੇ ਵਾਰਡ 9-10 ਤੋਂ ਪੀਲ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਪੂਰੀ ਮਦਦ ਕੀਤੀ ਜਾ ਜਾਵੇਗੀ ਕਿਉਂਕਿ ਸਤਪਾਲ ਸਿੰਘ ਜੌਹਲ ਨੂੰ ਕਮਿਊਨਿਟੀ ਦੀਆਂ ਭਾਵਨਾਵਾਂ ਅਤੇ ਇਛਾਵਾਂ ਦੀ ਸਮਝ ਹੈ। ਇਸ ਮੌਕੇ ‘ਤੇ ਕੱਲਬ ਦੇ ਕੁਲਦੀਪ ਸਿੰਘ ਗਰੇਵਾਲ, ਜਨਪਾਲ ਗਿੱਲ, ਸੁਰਿੰਦਰ ਸਿੰਘ ਛੋਕਰ, ਸੰਤੋਖ ਸਿੰਘ ਪੁਰੇਵਾਲ, ਬਲਦੀਸ਼ ਢੀਂਡਸਾ, ਅਮਰਜੀਤ ਸਿੰਘ, ਪ੍ਰਕਾਸ਼ ਸਿੰਘ, ਭਜਨ ਸਿੰਘ ਸ਼ੇਰਗਿੱਲ ਹਾਜ਼ਿਰ ਸਨ।

RELATED ARTICLES
POPULAR POSTS