ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਵੱਲੋ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿੱਚ, ਜਿਸ ਵਿੱਚ ਸਕੱਤਰ ਪ੍ਰੀਤਮ ਸਿੰਘ ਸਰਾਂ, ਮਹਿੰਦਰ ਸਿੰਘ ਮੋਹੀ, ਇਕਬਾਲ ਸਿੰਘ ਵਿਰਕ ਤੇ ਵੱਖ-ਵੱਖ ਸੀਨੀਅਰਜ਼ ਕਲੱਬਜ ਦੇ ਪ੍ਰਧਾਨ ਤੇ ਅਹੁਦੇਦਾਰ ਸ਼ਾਮਲ ਸਨ, ਬਰੈਂਪਟਨ ਦੇ ਸੀਟੀ ਹਾਲ ਵਿੱਚ ਮੇਅਰ ਤੇ ਸਾਰੇ ਕੌਂਸਲਰ ਨੂੰ ਡੈਪੂਟੇਸ਼ਨ ਦੇ ਤੌਰ ‘ਤੇ ਮਿਲਿਆ।
ਸੀਨੀਅਰਜ ਦੀ ਅੱਜ ਦੇ ਸਮੇਂ ਦੀ ਭਖਦੀ ਮੰਗ ਰੀਕਰੀਏਸ਼ਨ ਸੈਟਰਾਂ ਵਿੱਚ ਜਿਮ ਤੇ ਹੋਰ ਸਹੂਲਤਾਂ ਨੂੰ ਬਹਾਲ ਕਰਵਾਉਣਾ ਸੀ, ਜਿਸਨੂੰ ਬਿਨਾ ਕਿਸੇ ਦਲੀਲ ਦੇ 2019 ਵਿੱਚ ਆਮਦਨ ਦੀ ਹੱਦ ਘਟਾ ਕੇ ਸਿਟੀ ਵੱਲੋ ਬਹੁਤੇ ਸੀਨੀਅਰਜ ਨੂੰ ਇਸ ਸਹੂਲਤ ਤੋਂ ਵਾਂਝਾ ਕਰ ਦਿੱਤਾ ਸੀ। ਇਸ ਸਬੰਧ ਵਿੱਚ ਸੀਨੀਅਰਜ ਦੀ ਹਾਜ਼ਰੀ ਵਿੱਚ ਮੇਅਰ ਵੱਲੋ ਨੋਟਿਸ ਆਫ ਮੋਸ਼ਨ ਜਾਰੀ ਕਰ ਦਿੱਤਾ ਗਿਆ। ਜੰਗੀਰ ਸਿੰਘ ਸੈਂਬੀ ਵੱਲੋ ਦਲੀਲ ਨਾਲ ਸੀਨੀਅਰਜ ਨੂੰ ਤੰਦਰੁਸਤ ਰਹਿਣ ਤੇ ਖਾਸਕਰ ਸਰਦੀਆਂ ਵਿੱਚ ਇਸ ਸਹੂਲਤ ਦੀ ਹੋਰ ਵੀ ਵੱਧ ਜਰੂਰਤ ‘ਤੇ ਚਾਨਣਾ ਪਾਇਆ ਤੇ ਇਸ ਨੂੰ ਬਹਾਲ ਕਰਨਾ ਜ਼ਰੂਰੀ ਦੱਸਿਆ । ਮਹਿੰਦਰ ਸਿੰਘ ਮੋਹੀ ਨੇ ਵੀ ਆਪਣੇ ਭਾਸ਼ਣ ਵਿੱਚ ਵਧਦੀ ਮਹਿੰਗਾਈ ਕਾਰਨ ਸੀਨੀਅਰਜ਼ ਨੂੰ ਜਿਮ ਜਾਣ ਲਈ ਪਾਸ ਖਰੀਦਣ ਤੋਂ ਅਸਮਰੱਥ ਦੱਸਿਆ। ਪ੍ਰੀਤਮ ਸਿੰਘ ਸਰਾਂ ਵੱਲੋ ਵੀ ਇਹਨਾਂ ਵਿਚਾਰਾਂ ਦੀ ਪੋੜ੍ਰਤ੍ਹਾ ਕੀਤੀ। ਮੇਅਰ ਪੈਟ੍ਰਿਕ ਬ੍ਰਾਊਨ ਵੱਲੋ ਸੀਨੀਅਰਜ਼ ਦੀ ਇਸ ਪਟੀਸ਼ਨ ‘ਤੇ ਸਾਰੇ ਕੌਂਸਲਰ ਦੇ ਞਿਚਾਰ ਲਏ ਗਏ ਤੇ ਲਗਭਗ ਹਰ ਇਕ ਨੇ ਇਸ ਸਹੂਲਤ ਨੂੰ ਬਹਾਲ ਕਰਨ ਵਾਸਤੇ ਸਹਿਮਤੀ ਦਿੱਤੀ। ਇਸ ਸਬੰਧ ਵਿੱਚ ਇਸ ਰਾਇਤ ਦੇਣ ‘ਤੇ ਆਉਣ ਵਾਲੇ ਖਰਚ ਨੂੰ ਘੋਖਣ ਤੇ ਬਜਟ ਨੂੰ ਸੀਮਤ ਸਮੇ ਵਿੱਚ ਪਾਸ ਕਰਨ ਦਾ ਵਾਅਦਾ ਕੀਤਾ ਗਿਆ। ਇਸ ਤਰ੍ਹਾਂ ਸੀਟੀ ਕੌਸਲ ਲਈ ਹੋ ਰਹੀਆ ਚੋਣਾਂ ਦੇ ਸਮੇਂ, ਜਦੋਂ ਸਾਰੇ ਉਮੀਦਵਾਰ, ਬਰੈਂਪਟਨ ਦੇ ਵੋਟਰਾਂ ਤੋਂ ਆਪਣੇ ਲਈ ਹਰ ਢੰਗ ਵਰਤ ਕੇ, ਵੋਟ ਪ੍ਰਾਪਤ ਕਰਨ ਲਈ ਕਾਹਲੇ ਪਏ ਹੋਏ ਹਨ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਵੱਲੋ ਆਪਣੇ ਨਾਲ, ਸਿਟੀ ਲੈਵਲ ਤੇ ਪਿਛਲੇ ਸਮੇ ਵਿੱਚ ਹੋਈ ਬੇਇਨਸਾਫ਼ੀ ਨੂੰ ਯਾਦ ਕਰਵਾਉਣ ਤੇ ਜਿਮ ਦੀ ਸਹੂਲਤ ਨੂੰ ਮੁੜ ਬਹਾਲ ਕਰਵਾਉਣ ਦੀ ਮੰਗ ਇਕ ਸਾਰਥਕ ਯਤਨ ਹੈ।