23.4 C
Toronto
Friday, July 17, 2026
spot_img
Homeਕੈਨੇਡਾਬਲਾਤਕਾਰ ਇਸ ਤਰ੍ਹਾਂ ਵੀ ਹੁੰਦਾ ਹੈ

ਬਲਾਤਕਾਰ ਇਸ ਤਰ੍ਹਾਂ ਵੀ ਹੁੰਦਾ ਹੈ

ਇਹ ਜ਼ਰੂਰੀ ਤੇ ਨਹੀਂ
ਕਿ ਔਰਤ ਦੇ ਜਿਸਮ ਦਾ
ਸੋਸ਼ਣ ਕਰਨ ਨਾਲ ਹੀ
ਬਲਾਤਕਾਰ ਹੁੰਦਾ ਹੈ
ਔਰਤ ਜਦ ਕਿਸੇ ‘ਤੇ
ਬਹੁਤ ਜ਼ਿਆਦਾ ਭਰੋਸਾ ਕਰਦੀ ਹੈ
ਕਿਸੇ ਨੂੰ ਬਹੁਤ ਮੁਹੱਬਤ ਕਰਦੀ ਹੈ
ਜ਼ਰੂਰੀ ਨਹੀਂ ਕਿ ਉਹ ਪ੍ਰੇਮੀ ਹੀ ਹੋਏ
ਕੋਈ ਵੀ ਰਿਸ਼ਤਾ ਹੋ ਸਕਦਾ ਹੈ
ਜਦ ਉਹ ਕਦਰ ਨਹੀਂ ਕਰਦੇ
ਔਰਤ ਦੇ ਭਰੋਸੇ ਨੂੰ, ਵਿਸ਼ਵਾਸ ਨੂੰ
ਕੋਈ ਠੇਸ ਪਹੁੰਚਾਉਂਦਾ ਹੈ
ਔਰਤ ‘ਤੇ ਕੋਈ ਬਿਨਾ ਵਜ੍ਹਾ
ਸ਼ੱਕ ਕਰੇ, ਜੋ ਤੁਹਾਨੂੰ
ਬਹੁਤ ਪਿਆਰਦੀ ਤੇ ਸਤਿਕਾਰਦੀ ਹੈ
ਝੂਠੇ ਤੇ ਈਰਖਾ ਨਾਲ ਭਰੇ ਹੋਏ
ਲੋਕਾਂ ਦੇ ਬਹਿਕਾਵੇ ਵਿੱਚ ਆ
ਔਰਤ ‘ਤੇ ਇਲਜ਼ਾਮ ਲਗਾਉਂਦੇ ਹੋ
ਇਸ ਤੋਂ ਵੱਡਾ ਬਲਾਤਕਾਰ
ਹੋਰ ਕੀ ਹੋਏਗਾ
ਉਸਦੇ ਵਜੂਦ ਨੂੰ ਡਾਢੀ
ਸੱਟ ਲੱਗਦੀ ਹੈ
ਅੰਦਰ ਹੀ ਅੰਦਰ ਉਹ
ਵਿਰਲਾਪ ਕਰਦੀ ਹੈ
ਯਾਦ ਰੱਖਣਾ
ਰਾਤ ਨੂੰ ਜਦ ਸੋਵੋਂਗੇ ਤੇ
ਉਸ ਔਰਤ ਦੀਆਂ ਮੋਨ ਚੀਕਾਂ ਸੁਣ
ਤੁਹਾਡੇ ਕੰਨਾਂ ਦੇ ਪਰਦੇ ਫੱਟ ਜਾਣਗੇ
ਉਸਦੇ ਸ਼ਬਦਾਂ ਦਾ ਰੁਦਨ
ਸਹਿ ਨਹੀਂ ਸਕੋਗੇ
ਤੁਹਾਡਾ ਦਿਮਾਗ ਸੁੰਨ ਹੋ ਜਾਏਗਾ
ਉਸ ਦੀਆਂ ਹੰਝੂ ਭਰੀਆਂ ਅੱਖਾਂ,
ਉਸਦੇ ਹੌਕੇ, ਸਿਸਕੀਆਂ,
ਹਰ ਪੱਲ ਤੁਹਾਡਾ ਪਿੱਛਾ ਕਰਨਗੀਆਂ
ਇਹ ਜ਼ਰੂਰੀ ਤੇ ਨਹੀਂ
ਕਿ ਔਰਤ ਦੇ ਜਿਸਮ ਦਾ
ਸੋਸ਼ਣ ਕਰਨ ਨਾਲ ਹੀ
ਬਲਾਤਕਾਰ ਹੁੰਦਾ ਹੈ
ਔਰਤ ਦਾ ਮਾਨਸਿਕ ਸੋਸ਼ਣ
ਕਰਨਾ ਵੀ ਬਲਾਤਕਾਰ ਹੁੰਦਾ ਹੈ
ਹਾਂ ਬਲਾਤਕਾਰ ਇਸ ਤਰ੍ਹਾਂ ਵੀ ਹੁੰਦਾ ਹੈ।
– ਰਮਿੰਦਰ ਰੰਮੀ

 

RELATED ARTICLES
POPULAR POSTS