ਬਰੈਂਪਟਨ : ਲੇਬਰ ਮੰਤਰੀ ਪੈਟਰੀਸ਼ੀਆ ਹਾਜਡੂ ਵੱਲੋਂ ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ, ਬੀਬੀ ਸੋਨੀਆ ਸਿੱਧੂ, ਰਾਜ ਗਰੇਵਾਲ, ਬੀਬੀ ਰੂਬੀ ਸਹੋਤਾ ਨਾਲ ਮਿਲ ਕੇ ਸਰਕਾਰ ਵੱਲੋਂ 2018 ਦੇ ਬੱਜਟ ਵਿੱਚ ਸ਼ਾਮਲ ਕੀਤੇ ਗਏ ਫੈਡਰਲ ਸਰਕਾਰ ਦੇ ਘਰਾਂ ਅਤੇ ਕੰਮ ਦੇ ਸਥਾਨਾਂ ਉੱਤੇ ਲਿੰਗ ਬਰਾਬਰੀ ਦੇ ਨਵੇਂ ਉੱਦਮ ਦਾ ਐਲਾਨ ਕੀਤਾ।
ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਪਰਿਵਾਰਾਂ ਵਿੱਚ ਮਾਪਿਆਂ ਦੇ ਰੋਲ ਵਿੱਚ ਬਰਾਬਰਤਾ ਲਿਆਉਣ ਵਾਸਤੇ ਨਵਾਂ ਇੰਪਲਾਇਮੈਂਟ ਇੰਸੋਰੈਂਸ ਪੇਰੈਂਟਲ ਸ਼ੇਰਿੰਗ ਬੈਨੀਫਿਟ ਲਿਆਂਦਾ ਹੈ। ਇਹ ਨਵਾਂ ਲਾਭ ਉਹਨਾਂ ਮਾਪਿਆਂ ਨੂੰ ਪੰਜ ਹਫ਼ਤੇ ਵਾਧੂ ਇੰਪਲਾਇਮੈਂਟ ਇੰਸੋਰੈਂਸ ਦੇਵੇਗਾ ਜੋ ਮਾਪਿਆਂ ਵਾਲੀ ਜ਼ਿੰਮੇਵਾਰੀ ਸਾਂਝੀ ਕਰਦੇ ਹਨ। ਇਹ ਪ੍ਰੋਗਰਾਮ ਉਹਨਾਂ ਮਾਪਿਆਂ ਨੂੰ 8 ਵਾਧੂ ਹਫ਼ਤੇ ਦੇਵੇਗਾ ਜੋ ਐਕਸਟੈਂਡਡ ਪੇਰੈਂਟਲ ਬੈਨੀਫਿਟ ਲੈਣ ਦਾ ਫੈਸਲਾ ਕਰਨਗੇ। ਇਹ ਲਾਭ ‘ਵਰਤੋਂ ਜਾਂ ਗੁਆਓ’ ਸਿਸਟਮ ਤਹਿਤ ਚਲਾਇਆ ਜਾਵੇਗਾ; ਭਾਵ ਜੇ ਦੋਵੇਂ ਮਾਪੇ ਛੁੱਟੀ ਦੇ ਸਮੇਂ ਨੂੰ ਆਪਸ ਵਿੱਚ ਸਾਂਝਾ ਨਹੀਂ ਕਰਦੇ ਤਾਂ ਉਹ ਵਾਧੂ ਇੰਪਲਾਇਮੈਂਟ ਪੇਰੈਂਟਲ ਲਾਭ ਹਾਸਲ ਕਰਨ ਦੇ ਯੋਗ ਨਹੀਂ ਹੋਣਗੇ। ਇਸ ਲਾਭ ਦੇ ਜੂਨ 2019 ਵਿੱਚ ਲਾਗੂ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਪ੍ਰੋਗਰਾਮ ਵਿੱਚ ਅਗਲੇ ਪੰਜ ਸਾਲਾਂ ਦੌਰਾਨ 1.2 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਪੰਜ ਸਾਲਾਂ ਬਾਅਦ ਇਸ ਪ੍ਰੋਗਰਾਮ ਲਈ ਹਰ ਸਾਲ 344.7 ਮਿਲੀਅਨ ਡਾਲਰ ਲੋੜੀਂਦੇ ਹੋਣਗੇ। ਇਸ ਨਵੇਂ ਉੱਦਮ ਬਾਰੇ ਕਮਲ ਖੈਹਰਾ, ਮੈਂਬਰ ਆਫ ਪਾਰਲੀਮੈਂਟ (ਬਰੈਂਪਟਨ ਵੈਸਟ) ਅਤੇ ਨੈਸ਼ਨਲ ਰੈਵੇਨਿਊ ਮੰਤਰੀ ਲਈ ਪਾਰਲੀਮਾਨੀ ਸਕੱਤਰ ਨੇ ਕਿਹਾ, “ਇਹ ਲਾਭ ਉਹਨਾਂ ਮਾਪਿਆਂ ਨੂੰ ਆਪਣੇ ਨਵੇਂ ਬੱਚੇ ਨਾਲ ਕੁੱਲ 40 ਹਫਤੇ ਬਿਤਾਉਣ ਦਾ ਸਮਾਂ ਦੇਵੇਗਾ ਜੋ ਪਰੈਂਟਲ ਛੁੱਟੀ ਸਾਂਝੀ ਕਰਦੇ ਹਨ। ਸਾਂਝੀ ਛੁੱਟੀ ਦਾ ਸਮਾਂ ਵੱਧ ਗਿਣਤੀ ਵਿੱਚ ਔਰਤਾਂ ਨੂੰ ਨੌਕਰੀ ਉੱਤੇ ਜਾਣ ਲਈ ਉਤਸ਼ਾਹਿਤ ਕਰਨ ਦੇ ਨਾਲ ਹੀ ਪਿਤਾ ਨੂੰ ਬੱਚਿਆਂ ਦੀ ਸੰਭਾਲ ਕਰਨ ਵਿੱਚ ਭਾਗੀਦਾਰ ਬਣਨ ਦੇ ਅਵਸਰ ਦੇਵੇਗਾ।” ਬੀਬੀ ਕਮਲ ਖੈਹਰਾ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਸਿਹਤ ਮੰਤਰੀ ਦੀ ਪਾਰਲੀਮਾਨੀ ਸਕੱਤਰ ਹੈ। ਉਹ ਇੱਕ ਰਜਿਸਟਰਡ ਨਰਸ, ਕਮਿਊਨਿਟੀ ਵਾਲੰਟੀਅਰ ਅਤੇ ਸਿਆਸੀ ਕਾਰਜਕਰਤਾ ਹੈ। ਬੀਬੀ ਖੈਹਰਾ ਨੈਸ਼ਨਲ ਫਾਈਨਾਂਸ ਕਮੇਟੀ ਉੱਤੇ ਇੱਕ ਗੈਰ-ਵੋਟਿੰਗ ਮੈਂਬਰ ਵਜੋਂ ਰੋਲ ਅਦਾ ਕਰਦੀ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …