ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਲ 2020 ਦੀ ਪਹਿਲੀ ਮੀਟਿੰਗ ਕੋਸੋ ਹਾਲ ਨੋਰਥ ਈਸਟ ਵਿੱਚ ਸਾਹਿਤਕ ਪ੍ਰੇਮੀਆਂ ਤੇ ਸਮਾਜਿਕ ਚਿੰਤਕਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਮੀਟਿੰਗ ਦਾ ਆਗਾਜ਼ ਕਰਦਿਆ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ, ਸਾਹਿਤ ਸਭਾ ਤੋਂ ਜਸਬੀਰ ਸਹੋਤਾ ਤੇ ਬੁਲੰਦ ਆਵਾਜ਼ ਦੇ ਮਾਲਿਕ, ਕਾਰਜਕਾਰੀ ਮੈਬਰ ਤਰਲੋਚਨ ਸੈਂਭੀ ਨੂੰ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆਂ ਉਹਨਾਂ ਪਾਕਿਸਤਾਨੀ ਸਟੇਜ ਟੀ ਵੀ ਕਲਾਕਾਰ ਅਮਾਨ ਉੱਲਾ ਖਾਨ ਤੇ ਹਿੰਦੀ, ਮਰਾਠੀ, ਥੀਏਟਰ ਤੇ ਫਿਲਮ ਅਦਾਕਾਰ ਡਾ. ਸ੍ਰੀਰਾਮ ਲਾਗੂ ਦੇ ਸਦੀਵੀ ਵਿਛੋੜੇ ਤੇ ਦੁੱਖ ਜ਼ਾਹਿਰ ਕੀਤਾ ਅਤੇ ਪੰਜਾਬੀ ਦੇ ਉੱਘੇ ਸਾਹਿਤਕਾਰ ਪ੍ਰੋ: ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਹਿੰਦਰ ਪਾਲ ਐਸ ਪਾਲ ਨੇ ਪ੍ਰੋ. ਸੁਰਜੀਤ ਹਾਂਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਉਹ ਉਹਨਾਂ ਨੂੰ ਮਿਲੇ ਸਨ ਤੇ ਬਹੁਤ ਵਧੀਆ ਸਖਸ਼ੀਅਤ ਸੀ। ਸਿੱਖ ਇਤਿਹਾਸਕਾਰ ਪੰਜਾਬੀ ਸਾਹਿਤ ਤੇ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਐਵਾਰਡੀ ਲੇਖਕ ਸਨ। ਉਹਨਾਂ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ। ਉਹਨਾਂ ਦੀ ਪੁਸਤਕ ‘ਮਿੱਟੀ ਦੀ ਢੇਰੀ’ ਬਹੁਤ ਪ੍ਰਸਿੱਧ ਹੋਈ। ਉਹਨਾਂ ਸ਼ੇਅਰਪੀਅਰ ਦੀਆਂ ਰਚਨਾਵਾਂ ਦਾ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ। ਜਿਸਦੇ ਬਦਲੇ ਉਹਨਾਂ ਦਾ ਲੰਡਨ ਵਿੱਚ ਸਨਮਾਨ ਕੀਤਾ ਗਿਆ। ਉਹਨਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਜਗਦੇਵ ਸਿੱਧੂ ਨੇ ਵੀ ਉਹਨਾਂ ਬਾਰੇ ਜਾਣਕਾਰੀ ਵਿੱਚ ਵਾਧਾ ਕੀਤਾ ਤੇ ਆਪਣੀ ਇੱਕ ਰਚਨਾ ਨਾਲ ਹਾਜ਼ਰੀ ਲਵਾਈ। ਕੱਲ ਹੀ ਭਾਰਤ ਤੋਂ ਵਾਪਸ ਪਰਤੇ ਸਾਬਕਾ ਪ੍ਰਧਾਨ ਬਲਜਿੰਦਰ ਸੰਘਾ ਨੇ ਆਪਣੀ ਭਾਰਤ ਫੇਰੀ ਦੀਆਂ ਯਾਂਦਾਂ ਸਾਂਝੀਆਂ ਕੀਤੀਆ। ਮੀਟਿੰਗ ਦੀ ਖਾਸ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਦਵਿੰਦਰ ਮਲਹਾਂਸ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦੇ ਹੋਣ ਵਾਲੇ ਨੌਵੇਂ ਸਮਾਗਮ ਬਾਰੇ ਦੱਸਿਆ। ਇਹ ਸਮਾਗਮ 21 ਮਾਰਚ 2020 ਦਿਨ ਸ਼ਨੀਵਾਰ ਨੂੰ ਸਮਾਂ ਦੋ ਤੋਂ ਪੰਜ ਵਜੇ ਵਾਈਟਹੌਰਨ ਕਮਿਊਨਟੀ ਹਾਲ ਨੌਰਥ ਈਸਟ ਵਿੱਚ ਹੋਏਗਾ। ਜਿਸ ਵਿੱਚ ਇੱਕ ਤੋਂ ਦੱਸ ਗਰੇਡ ਦੇ ਬੱਚੇ ਭਾਗ ਲੈਣਗੇ। ਪਹਿਲੇ , ਦੂਜੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਇਸ ਸਾਲ ਦੇ ਯੂਥ ਐਵਾਰਡ (ਸਮਾਜ ਸੇਵਾ ਕੈਟਗਰੀ) ਲਈ ਨੂਰਜੋਤ ਕਲਸੀ ਨੂੰ ਸਨਮਾਨਿਤ ਕੀਤਾ ਜਾਏਗਾ। ਪਿਛਲੇ ਸਾਲ ਦੇ ਇਸ ਸਮਾਗਮ ਦੇ ਜੇਤੂ ਬੱਚਿਆਂ ਤੇ ਪੰਜਾਬੀ ਲਿਖਾਰੀ ਸਭਾਂ ਦੀ ਕਾਰਜਕਾਰੀ ਕਮੇਟੀ ਨੇ 21 ਮਾਰਚ ਨੂੰ ਹੋਣ ਵਾਲੇ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ। ਹੋਰ ਜਾਣਕਾਰੀ ਆਉਣ ਵਾਲੇ ਸਮੇ ਵਿੱਚ ਸਾਂਝੀ ਕੀਤੀ ਜਾਏਗੀ। ਸੁਖਬੀਰ ਗਰੇਵਾਲ ਨੇ ਪੰਜਾਬੀ ਬੋਲੀ ਸਿੱਖਣ ਲਈ ਐਤਵਾਰ ਨੂੰ ਜੈਨਸਿਸ ਸੈਂਟਰ ਵਿੱਚ ਲਗਾ ਰਹੇ ਕਲਾਸਾਂ ਬਾਰੇ ਜਾਣਕਾਰੀ ਦਿੱਤੀ ਤੇ ਮਾਪਿਆਂ ਨੂੰ ਬੱਚਿਆ ਨੂੰ ਕਲਾਸਾਂ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਤੇ 2020 ਦਾ ਪੰਜਾਬੀ ਸਭਿਆਚਾਰ ਕੈਲੰਡਰ ਜੋ ਬਹੁਤ ਸਖਤ ਮਿਹਨਤ ਨਾਲ ਤਿਆਰ ਕੀਤਾ ਗਿਆ ਸਭ ਨੂੰ ਫਰੀ ਵੰਡਿਆ ਗਿਆ। ਜਗਦੀਸ਼ ਚੋਹਕਾ ਤੇ ਰਜਿੰਦਰ ਚੋਹਕਾ ਨੇ ਭਾਰਤ ਵਿੱਚ ਹੋ ਰਹੇ ਨਾਗਰਿਤਾ ਤੇ ਵੱਖਵਾਦ ਵਰਤਾਰੇ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ।
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦਾ ਪੋਸਟਰ ਰਿਲੀਜ਼
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …