ਬਰੈਂਪਟਨ : ਪਿਛਲੇ ਦਿਨੀਂ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਣ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ। ਇਸ ਦਿਨ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਦੀ ਨੀਂਹ ਰੱਖੀ ਜਿਸ ਨੇ ਸਿੱਖਾਂ ਵਿੱਚ ਕੌਮੀਅਤਾ ਦੇ ਜਜ਼ਬੇ ਨੂੰ ਬਲ ਬਖਸ਼ਿਆ। ਇਸੇ ਹੀ ਦਿਨ ਵਿਦਿਆਰਥੀਆਂ ਨੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤਾ ਅਤੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਦ੍ਰਿੜ ਕਰਵਾਇਆ ਗਿਆ ਕਿ ਚੰਗੇ ਇਨਸਾਨ ਦਾ ਫਰਜ਼ ਹੈ ਕਿ ਮੁਸੀਬਤ ਵੇਲੇ ਹਰ ਕਿਸੇ ਦਾ ਸਾਥ ਦੇਣਾ ਚਾਹੀਦਾ ਹੈ।
ਖਾਲਸਾ ਕਮਿਉਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਹਰਿਮੰਦਰ ਸਾਹਿਬ ਦਾ ਸਥਾਪਨਾ ਦਿਵਸ ਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ
RELATED ARTICLES

