9.4 C
Toronto
Friday, November 7, 2025
spot_img
Homeਕੈਨੇਡਾਵੱਡਾ ਮੋੜ ਸਾਬਤ ਹੋਵੇਗੀ ਗਲੋਬਲ ਸਕਿੱਲਜ਼ ਸਟਰੈਟਿਜੀ

ਵੱਡਾ ਮੋੜ ਸਾਬਤ ਹੋਵੇਗੀ ਗਲੋਬਲ ਸਕਿੱਲਜ਼ ਸਟਰੈਟਿਜੀ

ਔਟਵਾ/ਬਿਊਰੋ ਨਿਊਜ਼
ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕੈਨੇਡਾ ਸਰਕਾਰ ਦੀ ਨਵੀਂ ਗਲੋਬਲ ਸਕਿੱਲਜ਼ ਸਟਰੈਟਿਜੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਮੁਲਕ ਵਿੱਚ ਨਵਾਂ ਟੈਲੰਟ ਲਿਆਉਣ ਦੇ ਮਾਮਲੇ ਵਿੱਚ ਇਹ ਇੱਕ ਵੱਡਾ ਮੋੜ ਸਾਬਤ ਹੋਵੇਗੀ। ਇਸ ਨਾਲ ਕੰਪਨੀਆਂ ਲਈ ਨਵੀਆਂ ਸਕਿੱਲਜ਼ ਅਤੇ ਟੈਲੰਟ ਕੈਨੇਡਾ ਵਿੱਚ ਲਿਆਉਣਾ ਅਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਗਲੋਬਲ ਸਕਿੱਲਜ਼ ਸਟਰੈਟਿਜੀ ਸਰਕਾਰ ਦੁਆਰਾ ਕੰਪਨੀਆਂ ਨਾਲ ਕੀਤੇ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉੱਚ-ਪੱਧਰੀ ਸਕਿੱਲਜ਼ ਵਾਲੇ ਵਰਕਰਾਂ ਨੂੰ ਲਿਆਉਣ ਲਈ ਪਰਮਿਟ ਵਗੈਰਾ ਦੀਆਂ ਜ਼ਰੂਰਤਾਂ ਅਤੇ ਪ੍ਰਕਿਰਿਆ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਸਨ।
ਇਸ ਤਰ੍ਹਾਂ ਦੀ ਸਕਿੱਲ ਸਟਰੈਟਿਜੀ ਦੀ ਅਣਹੋਂਦ ਵਿੱਚ ਇਹ ਸਕਿਲਡ ਲੋਕ ਦੂਜੇ ਮੁਲਕਾਂ ਵੱਲ ਚਲੇ ਜਾਣ ਦਾ ਖਤਰਾ ਰਹਿੰਦਾ ਸੀ। ਐਮ ਪੀ ਰੂਬੀ ਸਹੋਤਾ ਨੇ ਕਿਹਾ ਕਿ ਗਲੋਬਲ ਸਕਿੱਲਜ਼ ਸਟਰੈਟਿਜੀ ਨਾਲ ਕੈਨੇਡੀਅਨ ਕੰਪਨੀਆਂ ਨੂੰ ਪੂਰੀ ਦੁਨੀਆ ‘ਚੋਂ ਬੇਹਤਰੀਨ ਟੈਲੰਟ ਕੈਨੇਡਾ ਵੱਲ ਖਿੱਚਣ ਵਿੱਚ ਮਦਦ ਮਿਲੇਗੀ। ਜਿਹੜੀਆਂ ਕੰਪਨੀਆਂ ਕੈਨੇਡਾ ਵਿੱਚ ਬਿਜ਼ਨਸ ਕਰ ਰਹੀਆਂ ਹਨ, ਉਨ੍ਹਾਂ ਨੂੰ ਇਸ ਨਾਲ ਉੱਚ ਪੱਧਰ ਦੀ ਟਰੇਨਿੰਗ ਵਾਲੇ ਲੋਕਾਂ ਨੂੰ ਕੈਨੇਡਾ ਜਾਂ ਦੂਜੇ ਮੁਲਕਾਂ ਵਿੱਚੋਂ ਭਰਤੀ ਕਰਨਾ ਅਸਾਨ ਹੋ ਜਾਵੇਗਾ ਅਤੇ ਇਸ ਨਾਲ ਮੁਲਕ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਗਲੋਬਲ ਲੀਡਰ ਬਣਾਉਣ ਵਿੱਚ ਮਦਦ ਮਿਲੇਗੀ।
ਗਲੋਬਲ ਸਕਿੱਲਜ਼ ਸਟਰੈਟਿਜੀ ਦੇ ਚਾਰ ਮੁੱਖ ਹਿੱਸੇ ਹਨ: – ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿੱਚ ਨਵੀਂ ਗਲੋਬਲ ਟੈਲੰਟ ਸਟਰੀਮ ਜੋੜੀ ਗਈ ਹੈ, ਜਿਸ ਵਿੱਚ ਕਲਾਇੰਟ ਸਰਵਿਸ ਵੀ ਵਧੀਆ ਹੈ ਅਤੇ ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ ਵੀ ਜਲਦੀ ਹੁੰਦੀ ਹੈ। -ਗਲੋਬਲ ਟੈਲੰਟ ਸਟਰੀਮ ਤਹਿਤ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਉੱਚ ਸਕਿੱਲ ਵਾਲੇ ਅਰਜ਼ੀਦਾਤਿਆਂ ਅਤੇ ਉਨ੍ਹਾਂ ਦੇ ਜੀਵਨ-ਸਾਥੀਆਂ/ਬੱਚਿਆਂ ਨੂੰ ਦੋ ਹਫਤਿਆਂ ਵਿੱਚ ਵਰਕ ਪਰਮਿਟ ਅਤੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦਿੱਤਾ ਜਾ ਸਕੇਗਾ। -ਥੋੜ੍ਹੇ ਸਮੇਂ ਦੇ ਕੰਮਾਂ ਲਈ ਕੈਨੇਡਾ ਆ ਰਹੇ ਉੱਚੀ ਸਕਿੱਲ ਵਾਲੇ ਵਰਕਰਾਂ ਨੂੰ ਵਰਕ ਪਰਮਿਟ ਤੋਂ ਛੋਟ। ਇਸੇ ਤਰ੍ਹਾਂ ਦੀ ਛੋਟ ਉਨ੍ਹਾਂ ਖੋਜੀਆਂ ਨੂੰ ਮਿਲੇਗੀ, ਜਿਹੜੇ ਛੋਟੀ ਮਿਆਦ ਤੇ ਖੋਜ ਪ੍ਰਾਜੈਕਟ ਲਈ ਕੈਨੇਡਾ ਆ ਰਹੇ ਹੋਣ। – ਜਿਹੜੀਆਂ ਕੰਪਨੀਆਂ ਕੈਨੇਡਾ ਵਿੱਚ ਨੌਕਰੀਆਂ ਪੈਦਾ ਕਰਨ ਵਾਲਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਹੋਣ, ਉਨ੍ਹਾਂ ਵਾਸਤੇ ਇੱਕ ਵੱਖਰਾ ਸਰਵਿਸ ਚੈਨਲ ਸਥਾਪਤ ਕੀਤਾ ਜਾਵੇਗਾ। ਐਮ ਪੀ ਰੂਬੀ ਸਹੋਤਾ ਨੇ ਦੱਸਿਆ ਕਿ ਇਸ ਸਟਰੈਟਿਜੀ ਨਾਲ ਕੈਨੇਡਾ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਹੋਰ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਮਿਲੇਗੀ। ਸਾਡੇ ਲਈ ਇਹ ਬਹੁਤ ਅਹਿਮ ਹੈ ਕਿ ਆਪਣੇ ਅਰਥਚਾਰੇ ਦੇ ਸੁਨਹਿਰੀ ਭਵਿੱਖ ਲਈ ਅਸੀਂ ਨਵੀਨਤਾ, ਸਕਿੱਲਜ਼ ਅਤੇ ਸਿਖਿਆ ਵਿੱਚ ਲਗਾਤਾਰ ਨਿਵੇਸ਼ ਕਰਦੇ ਰਹੀਏ।

RELATED ARTICLES
POPULAR POSTS