Home / ਕੈਨੇਡਾ / ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ

ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ

ਓਕਵਿਲ : ਗੁਰਦੁਆਰਾ ਹਾਲਟਨ ਓਕਵਿਲ ਇਕ ਹਫਤੇ 7 ਤੋਂ 12 ਅਗਸਤ ਤੱਕ ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ ਹੋ ਗਿਆ। ਇਸ ਵਿਚ ਬੀਬੀ ਮਨਕਿਰਨ ਕੌਰ, ਬੀਬੀ ਇਕਵਿੰਦਰ ਕੌਰ, ਗੁਰਚਰਨ ਕੌਰ, ਹਰਦੀਪ ਕੌਰ, ਹਰਪਰੀਤ ਕੌਰ ਨੇ ਬੁਲਾਰਿਆਂ ਦੇ ਰੂਪ ਵਿਚ ਸੇਵਾ ਕੀਤੀ। ਗਿਆਨੀ ਜੋਗਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਬਲਰਾਜ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ ਚੀਮਾ ਨੇ ਸੇਵਾ ਵਿਚ ਹੱਥ ਵਟਾਇਆ।
ਡਾਕਟਰ ਪਰਗਟ ਸਿੰਘ ਅਤੇ ਹਰਮਨਪ੍ਰੀਤ ਸਿੰਘ ਵਲੋਂ ਵਿਸ਼ੇਸ਼ ਲੈਕਚਰ ਕਰਵਾਏ ਗਏ। ਮਲਟੀ ਮੀਡੀਆ ਪ੍ਰੋਜੈਕਟਰ ਰਾਹੀਂ ਸਫਲ ਜੀਵਨ, ਸਮਾਜਿਕ ਕੁਰੀਤੀਆਂ ਅਤੇ ਵੱਖੋ-ਵੱਖ ਵਿਸ਼ਿਆਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਲੈਕਚਰ ਦਿੱਤੇ ਗਏ। ਬੱਚਿਆਂ ਦੇ ਹਫਤੇ ਪਿੱਛੋਂ ਜੋ ਪੜ੍ਹਾਇਆ ਗਿਆ ਸੀ, ਉਸ ਵਿਚੋਂ ਟੈਸਟ ਲਏ ਗਏ ਜੋ ਕਿ ਬਹੁਤ ਵਿਸ਼ੇਸ਼ ਗੁਰਮਤਿ ਪ੍ਰੋਗਰਾਮ ਸਟੇਜ ‘ਤੇ ਵੀ ਕੀਤਾ ਗਿਆ। ਅਗਸਤ 12 ਦਿਨ ਸ਼ਨੀਵਾਰ ਬਾਅਦ ਦੁਪਹਿਰ ਗਿਆਨੀ ਜੋਗਿੰਦਰ ਸਿੰਘ, ਪ੍ਰਧਾਨ ਅਮਰੀਕ ਸਿੰਘ ਦਿਓਲ, ਚੇਅਰਮੈਨ ਜਸਵੰਤ ਸਿੰਘ ਪੰਨੂੰ ਦੀ ਹਾਜ਼ਰੀ ਵਿਚ ਬੱਚਿਆਂ, ਅਧਿਆਪਕਾਂ, ਸੇਵਾਦਾਰਾਂ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੈਡਲਾਂ, ਧਾਰਮਿਕ ਕਿਤਾਬਾਂ, ਟਰਾਫੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਾਪਿਆਂ ਵਲੋਂ ਇਸ ਗੁਰਮਤਿ ਕੈਂਪ ਦੀ ਸਫਲਤਾ ਲਈ ਬਹੁਤ ਪ੍ਰਸੰਸਾ ਕੀਤੀ ਗਈ। ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਫਿਲਾਸਫੀ ਅਤੇ ਖੇਡਾਂ ਨਾਲ ਜੋੜਨ ਲਈ ਅਜਿਹੇ ਗੁਰਮਤਿ ਕੈਂਪ ਅਤੀ ਜ਼ਰੂਰੀ ਹਨ। ਗੁਰਦੁਆਰਾ ਸਾਹਿਬ ਅਤੇ ਸੁਸਾਇਟੀ ਦੇ ਸੇਵਾਦਾਰਾਂ ਵਲੋਂ ਮਾਪਿਆਂ ਅਤੇ ਸਭ ਸੇਵਾਦਾਰਾਂ ਦਾ ਬਹੁਤ ਧੰਨਵਾਦ ਕੀਤਾ ਗਿਆ।

Check Also

ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਵੱਖ-ਵੱਖ ਖੇਤਰਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ …