ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਕਾਲਜ ਚਾਹੁੰਦੇ ਹਨ ਕਿ ਪ੍ਰੋਵਿੰਸ ਪੰਜ ਸਾਲਾਂ ਲਈ ਟਿਊਸ਼ਨ ਫੀਸਾਂ ਵਿੱਚ ਵਾਧੇ ਉੱਤੇ ਲਾਈ ਗਈ ਆਪਣੀ ਰੋਕ ਨੂੰ ਫੌਰਨ ਹਟਾ ਲਵੇ। ਕਾਲੇਜਿਜ ਓਨਟਾਰੀਓ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਪ੍ਰੋਵਿੰਸ ਅਗਲੇ ਸਤੰਬਰ ਲਈ ਉਨ੍ਹਾਂ ਨੂੰ ਟਿਊਸਨ ਫੀਸਾਂ ਵਿੱਚ ਪੰਜ ਫੀਸਦੀ ਦਾ ਵਾਧਾ ਕਰਨ ਦੀ ਇਜਾਜਤ ਦੇਵੇ। ਇਸ ਦੇ ਨਾਲ ਹੀ ਆਪਰੇਟਿੰਗ ਗ੍ਰਾਂਟਸ ਵਿੱਚ 10 ਫੀਸਦੀ ਵਾਧਾ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵੱਧ ਮੰਗ ਵਾਲੇ ਪ੍ਰੋਗਰਾਮਾਂ ਵਿੱਚ ਵਧੇਰੇ ਵਿਦਿਆਰਥੀਆਂ ਨੂੰ ਸਾਮਲ ਕਰਨ ਉੱਤੇ ਲਾਈ ਗਈ ਰੋਕ ਨੂੰ ਵੀ ਓਨਟਾਰੀਓ ਦੇ ਕਾਲੇਜ ਚਾਹੁੰਦੇ ਹਨ ਕਿ ਸਰਕਾਰ ਹਟਾ ਲਵੇ।
ਪਿਛਲੇ ਹਫਤੇ ਇੱਕ ਆਜਾਦਾਨਾ ਪੈਨਲ ਨੇ ਪਾਇਆ ਕਿ ਪ੍ਰੋਵਿੰਸ ਭਰ ਦੇ ਕਾਲੇਜਾਂ ਤੇ ਯੂਨੀਵਰਸਿਟੀਜ ਨੂੰ ਵਿੱਤੀ ਤੌਰ ਉੱਤੇ ਸੰਘਰਸ ਕਰਨਾ ਪੈ ਰਿਹਾ ਹੈ। ਕਾਲੇਜਿਜ ਐਂਡ ਯੂਨੀਵਰਸਿਟੀਜ ਮੰਤਰੀ ਜਿੱਲ ਡਨਲਪ ਨੇ ਆਖਿਆ ਕਿ ਸਰਕਾਰ ਇਸ ਰਿਪੋਰਟ ਦਾ ਮੁਲਾਂਕਣ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …