23.7 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਨਸ਼ਿਆਂ ਦੀ ਸਮਗਲਿੰਗ ਕਰਦਾ ਪੰਜਾਬੀ ਵਿਅਕਤੀ ਗ੍ਰਿਫਤਾਰ

ਨਸ਼ਿਆਂ ਦੀ ਸਮਗਲਿੰਗ ਕਰਦਾ ਪੰਜਾਬੀ ਵਿਅਕਤੀ ਗ੍ਰਿਫਤਾਰ

ਬਰੈਂਪਟਨ/ਬਿਊਰੋ ਨਿਊਜ਼ : ਨਾਇਗਰਾ ਬਾਰਡਰ ਕਰੌਸਿੰਗ ਉੱਤੇ ਪੁਲਿਸ ਤੇ ਬਾਰਡਰ ਏਜੰਟਾਂ ਵੱਲੋਂ 500 ਪਾਊਂਡ ਤੋਂ ਵੱਧ ਕੋਕੀਨ ਫੜ੍ਹੇ ਜਾਣ ਮਗਰੋਂ ਬਰੈਂਪਟਨ ਦੇ ਇੱਕ ਵਿਅਕਤੀ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਕ ਰਲੀਜ਼ ਜਾਰੀ ਕਰਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਆਰਸੀਐਮਪੀ ਨੇ ਦੱਸਿਆ ਕਿ ਇੱਕ ਕਮਰਸ਼ੀਅਲ ਟਰੱਕ ਜਦੋਂ 26 ਸਤੰਬਰ, 2023 ਨੂੰ ਨਾਇਗਰਾ ਵਿੱਚ ਕੁਈਨਸਟਨ-ਲੁਈਸਟਨ ਬ੍ਰਿੱਜ ਉੱਤੇ ਪਹੁੰਚਿਆ ਤਾਂ ਉਸ ਦੀ ਦੂਜੀ ਜਾਂਚ ਲਈ ਉਸ ਨੂੰ ਭੇਜਿਆ ਗਿਆ। ਜਾਂਚ ਦੌਰਾਨ ਪੁਲਿਸ ਨੂੰ ਇੱਟਾਂ ਦੀ ਸ਼ਕਲ ਦੀਆਂ 202 ਵਸਤਾਂ ਮਿਲੀਆਂ ਜਿਹੜੀਆਂ ਕੋਕੀਨ ਵਜੋਂ ਪਾਜ਼ੀਟਿਵ ਆਈਆਂ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨਸ਼ਿਆਂ ਦਾ ਕੁੱਲ ਭਾਰ 233 ਕਿੱਲੋ ਹੈ ਤੇ ਬਜ਼ਾਰ ਵਿੱਚ ਇਸ ਦੀ ਕੀਮਤ 6.5 ਮਿਲੀਅਨ ਡਾਲਰ ਹੈ।
ਬਾਰਡਰ ਏਜੰਟਾਂ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਰਸੀਐਮਪੀ ਹਵਾਲੇ ਕਰ ਦਿੱਤਾ ਗਿਆ। ਦਸੰਬਰ ਵਿੱਚ ਪੁਲਿਸ ਵੱਲੋਂ ਬਰੈਂਪਟਨ ਦੇ 35 ਸਾਲਾ ਸੁਖਵਿੰਦਰ ਧੰਜੂ ਨੂੰ ਨਸੇ ਰੱਖਣ ਤੇ ਉਨ੍ਹਾਂ ਨੂੰ ਸਮਗਲ ਕਰਨ ਲਈ ਚਾਰਜ ਕੀਤਾ ਗਿਆ। ਬਾਅਦ ਵਿੱਚ ਸ਼ਰਤਾਂ ਸਮੇਤ ਧੰਜੂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਹੁਣ ਉਸ ਨੂੰ 2 ਫਰਵਰੀ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।

RELATED ARTICLES
POPULAR POSTS