28.4 C
Toronto
Saturday, August 8, 2026
spot_img
Homeਜੀ.ਟੀ.ਏ. ਨਿਊਜ਼ਵਾਅਨ ਪਲਾਜ਼ਾ ਦੇ ਬਾਹਰ ਚੱਲੀ ਗੋਲੀ ਕਾਰਨ ਇੱਕ ਹਲਾਕ

ਵਾਅਨ ਪਲਾਜ਼ਾ ਦੇ ਬਾਹਰ ਚੱਲੀ ਗੋਲੀ ਕਾਰਨ ਇੱਕ ਹਲਾਕ

ਵਾਅਨ/ਬਿਊਰੋ ਨਿਊਜ਼ : ਲੰਘੇ ਮਹੀਨੇ ਵਾਅਨ ਦੇ ਇੱਕ ਪਲਾਜ਼ਾ ਵਿੱਚ ਚੱਲੀ ਗੋਲੀ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ। ਉਹ ਆਪਣੇ 30ਵਿਆਂ ਵਿੱਚ ਸੀ ਤੇ ਹਸਪਤਾਲ ਵਿੱਚ ਜੇਰੇ ਇਲਾਜ ਸੀ। ਇਸ ਮਾਮਲੇ ਨੂੰ ਕਤਲ ਮੰਨ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੂੰ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਦੇ ਕੇ ਵੈਸਟਨ ਰੋਡ ਦੇ ਪੱਛਮ ਵੱਲ ਹਾਈਵੇਅ 7 ਤੇ ਐਂਸਲੇ ਗਰੋਵ ਰੋਡ ਇਲਾਕੇ ਵਿੱਚ ਸੱਦਿਆ ਗਿਆ।
ਇਲਾਕੇ ਵਿੱਚ ਮੌਜੂਦ ਇੱਕ ਸਟੋਰ ਦੇ ਬਾਹਰ ਪੁਲਿਸ ਨੂੰ ਇੱਕ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲਿਆ। ਇਸ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।ਐ ਨੂੰ ਇਸ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਛਾਣ ਵਾਅਨ ਦੇ 34 ਸਾਲਾ ਰੌਬਰਟ ਹਿੰਨ ਵਜੋਂ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਉਹ ਦੋ ਮਸ਼ਕੂਕਾਂ ਦੀ ਭਾਲ ਕਰ ਰਹੇ ਹਨ ਜਿਹੜੇ ਕਾਲੇ ਰੰਗ ਦੀ ਐਸਯੂਵੀ ਵਿੱਚ ਇਸ ਇਲਾਕੇ ਵਿੱਚੋਂ ਫਰਾਰ ਹੋਏ। ਸ਼ੂਟਰ ਦੇ ਜਾਰੀ ਕੀਤੇ ਵੇਰਵੇ ਅਨੁਸਾਰ ਉਸ ਨੇ ਕਾਲੇ ਰੰਗ ਦੇ ਕੱਪੜੇ ਤੇ ਕਾਲਾ ਫੇਸ ਮਾਸਕ ਪਾਇਆ ਹੋਇਆ ਸੀ। ਦੂਜੇ ਮਸ਼ਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।
ਜਾਂਚਕਾਰ ਇਸ ਨੂੰ ਸੋਚ ਸਮਝ ਕੇ ਕੀਤਾ ਗਿਆ ਜੁਰਮ ਦੱਸ ਰਹੇ ਹਨ ਤੇ ਇਹ ਵੀ ਆਖਿਆ ਗਿਆ ਹੈ ਕਿ ਜਨਤਾ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਹੈ।

RELATED ARTICLES
POPULAR POSTS