4.7 C
Toronto
Saturday, October 25, 2025
spot_img
Homeਜੀ.ਟੀ.ਏ. ਨਿਊਜ਼ਰੁਪਿੰਦਰ ਰੰਧਾਵਾ ਐਬਟਸਫੋਰਡ ਵਿਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣੀ

ਰੁਪਿੰਦਰ ਰੰਧਾਵਾ ਐਬਟਸਫੋਰਡ ਵਿਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣੀ

ਕਿਹਾ : ਮਰਦ ਦੇ ਬਰਾਬਰ ਕੰਮ ਕਰਦੀ ਹੈ ਅੱਜ ਦੀ ਮਹਿਲਾ
ਐਬਟਸਫੋਰਡ : ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਐਬਟਸਫੋਰਡ ਵਿਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣ ਗਈ ਹੈ। ਉਹ ਕੈਨੇਡਾ ਵਿਚ ਵਸਦੀਆਂ ਪੰਜਾਬੀਆਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਵਿਚ ਪੈਂਦੇ ਰਾਏਕੋਟ ਨੇੜੇ ਪਿੰਡ ਤਾਜਪੁਰ ਦੀ ਜੰਮਪਲ ਅਤੇ ਮਾਲੇਰਕੋਟਲਾ ਦੇ ਸ਼ਰਨਜੀਤ ਸਿੰਘ ਰੰਧਾਵਾ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਜਦੋਂ ਉਹ ਸਰਕਾਰੀ ਕਾਲਜ ਲੁਧਿਆਣਾ ਵਿਚ ਪੜ੍ਹਦੀ ਸੀ ਤਾਂ ਉਹ ਰੋਜ਼ਾਨਾ ਸਵੇਰੇ ਬੱਸ ਰਾਹੀਂ ਰਾਏਕੋਟ ਤੋਂ ਲੁਧਿਆਣਾ ਜਾਂਦੀ ਅਤੇ ਉਹ ਸ਼ਾਮ ਨੂੰ ਬੱਸ ਰਾਹੀਂ ਹੀ ਘਰ ਵਾਪਸ ਆਉਂਦੀ ਸੀ। ਉਸ ਸਮੇਂ ਵਾਰ ਮਨ ਵਿਚ ਖਿਆਲ ਆਉਂਦਾ ਕਿ ਬੱਸ ਡਰਾਈਵਰ ਦੀ ਡਿਊਟੀ ਕਿੰਨੀ ਜੋਖਮ ਭਰੀ ਹੈ।
ਸੈਂਕੜੇ ਸਵਾਰੀਆਂ ਦੀਆਂ ਜਾਨਾਂ ਬੱਸ ਡਰਾਈਵਰ ਦੇ ਹੱਥ ਹੁੰਦੀਆਂ ਹਨ, ਪਰ ਮੈਂ ਇਹ ਕਦੀ ਨਹੀਂ ਸੀ ਸੋਚਿਆ ਕਿ ਮੈਂ ਵੀ ਇਕ ਦਿਨ ਬੱਸ ਡਰਾਈਵਰ ਬਣਾਂਗੀ।
ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਬੱਸ ਕੰਪਨੀ ਬੀ.ਸੀ. ਟਰਾਂਸਪੋਰਟ ਹੈ। ਬੱਸ ਡਰਾਈਵਰ ਨੂੰ ਇਕ ਹਫਤੇ ਵਿਚ 40 ਘੰਟੇ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਬੱਸਾਂ ਵਿਚ ਕੋਈ ਵੀ ਕੰਡਕਟਰ ਨਹੀਂ ਹੁੰਦਾ ਅਤੇ ਸਵਾਰੀਆਂ ਡਰਾਈਵਰ ਕੋਲ ਪਏ ਬਕਸੇ ਵਿਚ ਪੈਸੇ ਪਾ ਕੇ ਆਪਣੀ ਟਿਕਟ ਲੈ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਸ ਵਿਚ ਸਫਰ ਕਰਨ ਵਾਲੇ ਵੱਖ-ਵੱਖ ਧਰਮਾਂ ਦੇ ਵਿਅਕਤੀ ਬੱਸ ਡਰਾਈਵਰ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਮਹਿਲਾ ਮਰਦ ਦੇ ਬਰਾਬਰ ਕੰਮ ਕਰ ਸਕਦੀ ਹੈ।

RELATED ARTICLES
POPULAR POSTS